ਐਨ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਦਾ ਯਤਨ, ਸੀ ਬੀ ਆਈ ਦਾ ਸਜ਼ਾ ਵਾਲਾ ਫੈਸਲਾ ਰੱਦ, ਡੇਰਾ ਮੁਖੀ ਨੂੰ ਵੱਡੀ ਰਾਹਤ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ
ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੋ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦਾ ਹੈ ਧਾਰਮਿਕ ਸ਼ਰਧਾ ਰਾਹੀਂ ਲੋਕਾਂ ਵੱਲੋਂ ਰੱਬ ਦਾ ਦੂਤ ਕਹੇ ਜਾਣ ਵਾਲੇ ਮੁਖੀ ਦੇ ਉੱਪਰ ਅਨੇਕਾਂ ਤਰ੍ਹਾਂ ਦੇ ਸੰਗੀਨ ਕੇਸ ਚੱਲ ਰਹੇ ਹਨ। ਜਿਨਾਂ ਦੇ ਵਿੱਚ ਪੱਤਰਕਾਰ ਛਤਰਪਤੀ ਡੇਰੇ ਦਾ ਮੈਨੇਜਰ ਰਣਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ, ਇਹ ਵੀ ਅਕਸਰ ਹੀ ਦੇਖਦੇ ਹਾਂ ਕਿ ਸਾਰੇ ਨਿਯਮਾਂ ਨੂੰ ਅੱਖੋਂ ਪਰੋਖਿਆ ਕਰਕੇ ਸਰਕਾਰ ਪ੍ਰਸ਼ਾਸਨ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਸ ਰਾਮ ਰਹੀਮ ਨੂੰ ਅਕਸਰ ਪੈਰੋਲ ਮਿਲਦੀ ਰਹਿੰਦੀ ਹੈ। ਸਰਕਾਰਾਂ ਸਮੇਂ ਸਮੇਂ ਇਸ ਉੱਤੇ ਤਾਂ ਮਿਹਰਬਾਨ ਹਨ ਕਿ ਇਸ ਦੇ ਨਾਲ ਵੱਡਾ ਵੋਟ ਬੈਂਕ ਜੁੜਿਆ ਹੋਇਆ ਹੈ। ਜੇਕਰ ਮੌਜੂਦਾ ਸਮੇਂ ਦੇਖੀਏ ਤਾਂ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਹੋ ਰਿਹਾ ਹੈ ਤੇ ਚੋਣਾਂ ਹੋਣ ਵਾਲੀਆਂ ਹਨ ਤੇ ਸ਼ਾਇਦ ਸਿਆਸੀ ਨਜ਼ਰੀਏ ਤੋਂ ਹੀ ਡੇਰਾ ਮੁਖੀ ਨੂੰ ਸੰਗੀਨ ਕੇਸ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਕਤਲ ਕਾਂਡ ਵਿੱਚੋਂ ਬਰੀ ਤਾਂ ਕੀਤਾ ਹੀ ਸਗੋਂ ਉਸ ਦੇ ਹੋਰ ਚਾਰ ਸਾਥੀਆਂ ਨੂੰ ਵੀ ਬਰੀ ਕੀਤਾ ਤੇ ਉਸ ਤੋਂ ਇਲਾਵਾ ਸੀ ਬੀ ਆਈ ਦੇ ਉਸ ਕੇਸ ਜਿਸ ਵਿੱਚ ਸੌਦਾ ਸਾਧ ਨੂੰ ਬਲਾਤਕਾਰੀ ਕੇਸਾਂ ਵਿੱਚ 20 ਸਾਲ ਦੀ ਸਜ਼ਾ ਹੋਈ ਸੀ ਉਹ ਭੁਗਤ ਰਿਹਾ ਹੈ। ਉਸ ਫੈਸਲੇ ਨੂੰ ਵੀ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਇੱਥੇ ਵਰਨ ਯੋਗ ਹੈ ਕਿ ਇਹ ਉਹ ਫੈਸਲਾ ਹੈ ਜਦੋਂ ਸੀਬੀਆਈ ਦੇ ਜੱਜ ਜਗਦੀਪ ਸਿੰਘ ਨੇ ਪੇਸ਼ੀ ਮੌਕੇ ਤੁਰੰਤ ਹੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾ ਦਿੱਤੀ ਸੀ ਤੇ ਉਥੋਂ ਹੀ ਹਵਾਈ ਜਹਾਜ ਰਾਹੀਂ ਉਸ ਨੂੰ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਭੇਜ ਦਿੱਤਾ ਸੀ ਜਿੱਥੇ ਡੇਰਾ ਮੁਖੀ ਹੁਣ ਤੱਕ ਰਹਿ ਰਿਹਾ ਹੈ ਤੇ ਆਪਣੀ ਸਜ਼ਾ ਕੱਟ ਰਿਹਾ ਹੈ।
   ਸਾਡੇ ਦੇਸ਼ ਦੇ ਰਾਸ਼ਟਰੀ ਖਬਰਾਂ ਚੈਨਲਾਂ ਉੱਤੇ ਇਹ ਖਬਰ ਲਗਾਤਾਰ ਚਲਾਈ ਜਾ ਰਹੀ ਹੈ ਲੋਕਾਂ ਦਾ ਧਿਆਨ ਇੱਕਦਮ ਖਿੱਚਿਆ ਗਿਆ। ਕੁਝ ਲੋਕ ਤੇ ਸਿਆਸੀ ਮਾਹਰ ਇਸ ਕੇਸ ਦੇ ਆਏ ਅਚਾਨਕ ਫੈਸਲੇ ਨੂੰ ਮੌਜੂਦਾ ਸਮੇਂ ਹੋ ਰਹੀਆਂ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੇ ਹਨ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਸਰਕਾਰਾਂ ਨੇ ਇਸ ਡੇਰੇ ਤੋਂ ਸਿਆਸੀ ਲਾਭ ਲਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬੁੱਧ ਚਿੰਤਨ
Next articleਬੁੱਧ ਬਾਣ