(ਸਮਾਜ ਵੀਕਲੀ)
ਗਰਮੀ ਨੇ ਵੱਟ ਕੱਢ ਦਿੱਤੇ ਨੇ,
ਰੁੱਖ਼ ਲਾਉਣੇ ਅਸੀਂ ਛੱਡ ਦਿੱਤੇ ਨੇ,
ਆਪਣੀਆਂ ਕਰੀਆਂ ਆਪੇ ਭੁਗਤੀਏ,
ਸਦੀਆਂ ਪੁਰਾਣੇ ਵੀ ਵੱਢ ਦਿੱਤੇ ਨੇ।
ਅੱਗ ਬਣ ਗਈ ਧਰਤੀ ਰਾਣੀ,
ਕਿੱਧਰੇ ਛਾਂ ਨ ਕਿੱਧਰੇ ਪਾਣੀ,
ਪੂਰ ਦਿੱਤੇ ਅਸੀਂ ਟੋਭੇ ਸਾਰੇ,
ਪਸ਼ੂ ਪੰਛੀ ਸਭ ਸਹਿਕਣ ਪ੍ਰਾਣੀ।
ਕਈ ਨਸਲਾਂ ਅਸੀਂ ਖ਼ਤਮ ਕਰਤੀਆਂ,
ਅੱਗਾਂ ਲਾ ਲਾ ਭੁੱਬਲ਼ ਕਰਤੀਆਂ,
ਰੋਇਆਂ ਹੁਣ ਕੀ ਬਣੇ ਪ੍ਰਾਣੀਆ,
ਤੁਰ ਗਈਆਂ ਜੋ ਮੁੜ ਕਦ ਪਰਤੀਆਂ।
ਅਜੇ ਵੀ ਵੇਲ਼ਾ ਸੰਭਲ਼ ਜਾ ਬੰਦੇ,
ਕਰ ਸ਼ੁਕਰ ਤਜ ਮਾੜੇ ਧੰਧੇ,
ਆਉਣ ਵਾਲ਼ੀਆਂ ਤੇਰੀਆਂ ਨਸਲਾਂ,
ਰੋਵਣ ਨ ਤੈਨੂੰ ਕੰਮ ਛੱਡ ਮੰਦੇ ।
ਸ਼ਿੰਦਾ ਬਾਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly