ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਕਾਰਣ ਸੜਕ ਕਿਨਾਰੇ ਬੈਠੀ ਬਿਮਾਰ ਤੇ ਬੇਸਹਾਰਾ ਗਾਂ ਜਿੰਦਾ ਸੜੀ
ਫਿਲੌਰ/ਅੱਪਰਾ (ਜੱਸੀ)-ਕਣਕ ਦੀ ਕਟਾਈ ਤੋਂ ਉਪਰੰਤ ਕਿਸਾਨਾਂ ਵਲੋਂ ਬਚੇ ਹੋਏ ਨਾੜ ਨੂੰ ਬਿਨਾਂ ਸੋਚੇ ਸਮਝੇ ਅੰਨੇਵਾਹ ਅੱਗ ਲਗਾਈ ਜਾ ਰਹੀ, ਜਿਸ ਕਾਰਣ ਜਿੱਥੇ ਦਿਨ ਰਾਤ ਪ੍ਰਦੂਸ਼ਣ ਵੱਧ ਰਿਹਾ ਹੈ, ਉੱਥੇ ਹੀ ਕੀ ਜੀਵ-ਜੰਤੂ, ਪੰਛੀ ਤੇ ਜਾਨਵਰਾਂ ਲਈ ਵੀ ਇਹ ਅੱਗ ਤਬਾਹੀ ਤੇ ਮੌਤ ਦਾ ਕਾਰਣ ਬਣ ਰਹੀ ਹੈ | ਸੱਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਕਿਸਾਨ ਯੂਨੀਅਨ ਤੇ ਜਥੇਬੰਦੀ ਇਸਦਾ ਵਿਰੋਧ ਤੱਕ ਨਹੀਂ ਕਰ ਰਹੀ | ਬੀਤੇ ਦਿਨ ਵੀ ਸਥਾਨਕ ਅੱਪਰਾ ਤੋਂ ਨਗਰ ਮੁੱਖ ਮਾਰਗ ‘ਤੇ ਖੇਤਾਂ ‘ਚ ਬਚੇ ਹੋਏ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਕਾਰਣ ਸੜਕ ਕਿਨਾਰੇ ਰੁੱਖਾਂ ਦੀ ਛਾਂ ਹੇਠ ਬੈਠੀ ਇੱਕ ਬਿਮਾਰ ਤੇ ਬੇਸਹਾਰਾ ਗਾਂ ਦੀ ਅੱਗ ਦੀਆਂ ਲਪਟਾਂ ‘ਚ ਝੁਲਸ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਉਕਤ ਗਾਂ ਅੱਗ ਦੀਆਂ ਲਪਟਾਂ ਦੇ ਕਾਰਣ ਜਿੰਦਾ ਹੀ ਸੜ ਗਈ | ਅੱਗ ‘ਚ ਝੁਲਸ ਜਾਣ ਦੇ ਕਾਰਣ ਗਾਂ ਦੇ ਮਿ੍ਤਕ ਸਰੀਰ ‘ਚ ਬਹੁਤ ਬਦਬੂ ਫੈਲ ਰਹੀ ਹੈ, ਜਿਸ ਕਾਰਣ ਰੋਡ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੰਘਣ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾੜ ਨੂੰ ਅੱਗ ਲਗਾੁਣ ਦੇ ਬੁਰੇ ਪ੍ਰਭਾਵਾਂ ਤੋਂ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣੇ ਚਾਹੀਦੇ ਹਨ |
ਬੇਸਹਾਰਾ ਗਾਵਾਂ ਤੇ ਹੋਰ ਜਾਵਨਰਾਂ ਦੀ ਰੱਖਿਆ ਕੀਤੀ ਜਾਵੇ-ਇਸ ਸੰਬੰਧ’ਚ ਗੱਲਬਾਤ ਕਰਦਿਆਂ ਮਨਜੀਤ ਸਿੰਘ ਲਾਂਦੜਾ, ਭਪਿੰਦਰ ਸਿੰਘ ਲਾਂਦੜਾ, ਸਿਮਰਪਾਲ ਸਰਪੰਚ ਲਾਂਦੜਾ, ਤਿ੍ਲੋਚਨ ਸਿੰਘ ਖਾਨਪੁਰ ਤੇ ਸੋਨੂੰ ਅੱਪਰਾ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਦੇ ਸੰਬੰਧ ‘ਚ ਕਿਸਾਨਾਂ ਨੂੰ ਹੁਣ ਜਾਗਰੂਕ ਹੋਣ ਦੀ ਲੋੜ ਹੈ | ਉਨਾਂ ਅੱਗੇ ਕਿਹਾ ਕਿ ਉਨਾਂ ਸੱਭ ਦਾ ਫਰਜ ਬਣਦਾ ਹੈ ਕਿ ਉਹ ਗਊ ਤੇ ਹੋਰ ਜਾਨਵਰਾਂ ਦੀ ਰੱਖਿਆ ਕਰਨ, ਕਿਉਂਕਿ ਇਹ ਸੱਭ ਕੁਝ ਕਦਿਰਤ ਦੀ ਦੇਣ ਹੈ ਤੇ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly