ਸਾਂਝੇ ਅਧਿਆਪਕ ਮੋਰਚੇ ਦੇ ਵਫਦ ਦੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਹੋਈ ਅਹਿਮ ਮੀਟਿੰਗ 

ਡਿਪਟੀ ਕਮਿਸ਼ਨਰ ਦੁਆਰਾ ਮੌਕੇ ਤੇ ਜਾਇਜ਼ ਬਿਮਾਰੀ ਤੋਂ ਪੀੜਤ ਕੇਸਾਂ ਨੂੰ ਦਿੱਤੀ ਗਈ ਰਾਹਤ
ਮੋਰਚੇ ਨੇ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ
 ਪਹਿਲੀ ਵਾਰ ਇਸਤਰੀ ਅਧਿਆਪਕਾਂ ਦੀ ਡਿਊਟੀ ਹੋਮ ਬਲਾਕ ਵਿੱਚ ਲਗਾਉਣ ਲਈ ਡਿਪਟੀ ਕਮਿਸ਼ਨਰ ਤੁੇ ਪੂਰਾ ਪ੍ਰਸ਼ਾਸਨ ਵਧਾਈ ਦਾ ਪਾਤਰ – ਅਧਿਆਪਕ ਆਗੂ 
ਕਪੂਰਥਲਾ ,  (ਕੌੜਾ)- ਸਾਂਝੇ ਅਧਿਆਪਕ ਮੋਰਚਾ ਕਪੂਰਥਲਾ ਦੀ ਮੀਟਿੰਗ  ਈ.ਟੀ.ਟੀ.ਅਧਿਆਪਕ ਯੂਨੀਅਨ ਦੇ  ਸੂਬਾਈ ਆਗੂ ਰਛਪਾਲ ਸਿੰਘ ਵੜੈਚ,ਗੌਰਮਿੰਟ ਟੀਚਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਚੈਣ ਬੱਧਣ,ਅਧਿਆਪਕ ਦਲ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਲਗਭਗ 35 ਮਿੰਟ ਹੋਈ। ਜਿਸ ਵਿੱਚ ਲੋਕ ਸਭਾ ਚੋਣਾਂ ਸਬੰਧੀ ਮੋਰਚੇ ਵੱਲੋਂ ਦਿੱਤੇ ਮੰਗ ਪੱਤਰ ਉਪਰ ਵਿਸਥਾਰ ਨਾਲ ਚਰਚਾ ਹੋਈ । ਮੋਰਚੇ ਨੇ ਮੰਗ ਕੀਤੀ ਕਿ ਮੈਡੀਕਲ ਬੇਸ, ਅੰਗਹੀਣ ,ਵਿਧਵਾ,ਕਪਲ ਕੇਸ ਵਿੱਚ ਛੋਟੇ  ਬੱਚਿਆਂ ਵਾਲੀਆਂ ਮਾਵਾਂ,ਗੰਭੀਰ ਬਿਮਾਰੀ ਤੋਂ ਪੀੜਤ ਬੱਚਿਆਂ ਵਾਲੀਆਂ ਕਰਮਚਾਰਨਾਂ, ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ।ਜਿਸ ਤੇ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ  ਵੱਲੋਂ ਮੌਕੇ ਤੇ ਵਫਦ ਵੱਲੋਂ ਦਿੱਤੀਆਂ  10ਡਿਊਟੀਆਂ ਜੋ ਕਿ ਸੀਰੀਅਸ ਮੈਡੀਕਲ ਕੇਸਾਂ ਵਾਲੀਆਂ ਸਨ, ਨੂੰ ਮੌਕੇ ਤੇ ਕੱਟ ਦਿੱਤਾ ਗਿਆ
ਇਸ ਤੋਂ ਇਲਾਵਾ ਇਸ ਦੌਰਾਨ ਮੋਰਚੇ ਵੱਲੋਂ ਸਮਾਨ ਜਮ੍ਹਾਂ ਕਰਾਉਣ ਲਈ 5 ਟੀਮਾਂ ਪਿੱਛੇ ਇੱਕ ਟੇਬਲ ਲਗਾਉਣ ਦੀ ਉਠਾਈ ਮੰਗ ਸਬੰਧੀ ਉਹਨਾਂ ਸਾਰੇ ਐੱਸ ਡੀ ਐੱਮ  ਨੂੰ ਹਦਾਇਤ ਜਾਰੀ ਕਰਨ ਦਾ ਭਰੋਸਾ ਦਿੱਤਾ। ਮੋਰਚੇ ਦੁਆਰਾ ਫਗਵਾੜੇ ਦਾ ਸਮਾਨ ਦੋ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ, ਨੂੰ
ਹੁਸ਼ਿਆਰਪੁਰ ਜਮ੍ਹਾਂ ਨਾ ਕਰਵਾਉਣ  ਦੇ ਮਸਲੇ ਤੇ ਉਹਨਾਂ ਕਿਹਾ ਕਿ ਇਸ ਵਾਰ  ਸਮਾਨ ਫਗਵਾੜੇ ਹੀ ਜਮ੍ਹਾਂ ਹੋਵੇਗਾ। ਇਸ ਤੋਂ ਇਲਾਵਾ
ਸੀਲਡ ਅਨਸੀਲਡ ਸਮਾਨ ਜਮਾਂ ਕਰਾਉਣ ਦੀ ਲਿਸਟ ਪਹਿਲਾਂ ਹੀ ਦੇ ਦਿੱਤੀ ਜਾਵੇਗੀ ਅਤੇ ਉਸ ਵਿੱਚ ਕੋਈ ਬਦਲ  ਨਹੀਂ ਹੋਵੇਗੀ।ਹਰ ਬੂਥ ਤੇ ਪਾਣੀ ਅਤੇ ਗਰਮੀ ਤੋਂ ਬਚਣ ਲਈ ਉਚਿਤ ਪ੍ਰਬੰਧ ਕਰਨ ਦੇ ਭਰੋਸੇ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਚੋਣਾਂ ਸਬੰਧੀ  ਪ੍ਰਸਾਸ਼ਨ ਵੱਲੋਂ ਕਰਮਚਾਰੀਆਂ ਦੀ ਖੱਜਲ ਖੁਅਰੀ ਖਤਮ ਕਰਨ ਲਈ ਵਚਨਬੱਧਤਾ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਤੇ ਵਫਦ ਨੇ ਮਹਿਲਾ ਕਰਮਚਾਰੀਆਂ ਨੂੰ ਲੋਕਲ ਚੋਣ ਡਿਊਟੀ ਲਗਾਉਣ ਲਈ ਡਿਪਟੀ ਕਮਿਸ਼ਨਰ  ਕਪੂਰਥਲਾ ਦਾ  ਧੰਨਵਾਦ ਕੀਤਾ।ਇਸ ਮੌਕੇ ਤੇ ਰਮੇਸ਼ ਕੁਮਾਰ, ਸੁਖਦੇਵ ਸਿੰਘ ਬੂਲਪੁਰ, ਹਰਦੇਵ ਸਿੰਘ ਖਾਨੋਵਾਲ, ਸੁਖਵਿੰਦਰ ਸਿੰਘ ਕਾਲੇਵਾਲ, ਜਗਮੋਹਨ ਸਿੰਘ, ਜਗਜੀਤ ਸਿੰਘ ਬੂਲਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ,ਪ੍ਰਦੀਪ ਸਿੰਘ, ਆਦਿ ਅਧਿਆਪਕ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article    ਅੰਨ ਦਾਤਾ 
Next article   ਨਸੀਅਤ