ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਮਨਾਈ ਜਾਵੇਗੀ ਬੁੱਧ ਪੂਰਨਿਮਾ 23 ਮਈ ਨੂੰ

ਫੋਟੋ ਕੈਪਸ਼ਨ: ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਅਹੁਦੇਦਾਰ।

ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਮਨਾਈ ਜਾਵੇਗੀ ਬੁੱਧ ਪੂਰਨਿਮਾ 23 ਮਈ ਨੂੰ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਸੁਸਾਇਟੀ ਦੀ ਕਾਰਜ ਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਚਰਨ ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ 23 ਮਈ 2024 ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ।

ਸਮਾਗਮ ਵਿੱਚ ਮਾਨਯੋਗ ਭੰਤੇ ਰੇਵਤ ਜੀ ਧੱਮ ਦੇਸਨਾ ਦੇਣਗੇ ਅਤੇ ਮਾਨਯੋਗ ਡਾਕਟਰ ਜੀ. ਸੀ. ਕੌਲ, ਜਨਰਲ ਸਕੱਤਰ, ਅੰਬੇਡਕਰ ਭਵਨ ਟਰੱਸਟ ਤੇ ਪ੍ਰੋਫੈਸਰ ਬਲਬੀਰ, ਵਾਈਸ ਪ੍ਰੈਜ਼ੀਡੈਂਟ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਸਮਾਗਮ ਦੇ ਮੁੱਖ ਬੁਲਾਰੇ ਹੋਣਗੇ। ਮੀਟਿੰਗ ਵਿੱਚ ਸਰਬ ਸ਼੍ਰੀ ਪ੍ਰੋਫੈਸਰ ਬਲਬੀਰ, ਪਰਮਿੰਦਰ ਸਿੰਘ ਖੁੱਤਣ, ਤਿਲਕ ਰਾਜ, ਡਾ. ਮਹਿੰਦਰ ਸੰਧੂ ਅਤੇ ਬਲਦੇਵ ਰਾਜ ਭਾਰਦਵਾਜ ਨੇ ਭਾਗ ਲਿਆ। ਸੋਸਾਇਟੀ ਦੇ ਮੈਂਬਰਾਂ ਨੇ ਆਮ ਲੋਕਾਂ ਨੂੰ 23 ਮਈ ਨੂੰ ਬੁੱਧ ਪੂਰਨਿਮਾ ਦੇ ਇਸ ਸਮਾਗਮ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

 

Previous articleਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ?
Next articleऐतिहासिक स्थल अंबेडकर भवन में 23 मई को बुद्ध पूर्णिमा मनाई जाएगी