ਬਦਲਾਅ ਲਿਆਉਣਾ ਜ਼ਰੂਰੀ

ਗੁਰਮੀਤ ਸਿੰਘ ਸੋਹੀ 
(ਸਮਾਜ ਵੀਕਲੀ)
ਮੈਂ ਜਦੋਂ ਇਤਿਹਾਸ ਦੇ ਕੁਝ ਪੰਨੇ ਫਰੋਲਦਾ ਤਾਂ ਇਹ ਸੋਚਦਾ ਹੁੰਨਾ ਕਿ ਹਜ਼ਾਰਾਂ ਸਾਲ ਪਹਿਲਾਂ ਦੇ ਮਨੁੱਖ ਤੇ ਅੱਜ ਦੇ ਮਨੁੱਖ ਦੇ ਜੀਵਨ ਵਿੱਚ ਕੋਈ ਅੰਤਰ ਨਹੀਂ ਹੈ । ਇਨਸਾਨ ਉਦੋਂ ਵੀ ਇੱਕ ਦੂਜੇ ਨੂੰ ਨਫ਼ਰਤ ਕਰਦਾ ਸੀ ਹੁਣ ਵੀ ਕਰਦਾ ਹੈ । ਮਨੁੱਖ ਦਾ ਆਪਣਾ ਸੁਭਾਅ ਵੀ ਜਿਵੇਂ ਪਹਿਲਾਂ ਇਰਖਾਲੂ, ਨਫਰਤੀ, ਲੋਭੀ, ਹਿੰਸਕ, ਗਮਹੀਨ, ਚਿੰਤਾ ਆਦਿਕ ਸੀ ਉਵੇਂ ਹੀ ਅੱਜ ਵੀ ਹੈ ਕੀ ਬਦਲਾਅ ਆਇਆ । ਅੰਦਰੋਂ ਮਨੁੱਖ ਮਾਨਸਿਕ ਤੌਰ ਤੇ ਉਵੇਂ ਹੀ ਜੀਅ ਰਿਹਾ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਜੀਅ ਰਿਹਾ ਸੀ । ਸੰਸਾਰੀ ਤੋਰ ਤੇ ਤਾਂ ਬਹੁਤ ਤਰੱਕੀ ਕੀਤੀ ਹੈ । ਪੈਦਲ ਤੁਰਨ ਤੋਂ ਲੈਕੇ ਜਹਾਜ਼ ਤੱਕ ਦੀ ਤਰੱਕੀ ਹੋ ਗਈ ਪਰ ਅੰਦਰਲੀ ਤਰੱਕੀ ਤਾਂ ਉੱਥੇ ਹੀ ਰੁਕੀ ਹੋਈ ਹੈ । ਪਹਿਲਾਂ ਸੱਤਾ ਹਾਸਲ ਕਰਨ ਲਈ ਤਲਵਾਰ ਦੇ ਜ਼ੋਰ ਨਾਲ ਹਮਲੇ ਕੀਤੇ ਜਾਂਦੇ ਸੀ ਅਜਿਹਾ ਕੁਝ ਚਲਦਾ ਰਹਿੰਦਾ ਸੀ । ਸਮਾਂ ਬਦਲਿਆ ਤਾਂ ਰਾਜ ਸੱਤਾ ਲਈ ਕਾਨੂੰਨ ਬਣਨ ਨਾਲ ਉਸ ਤਰ੍ਹਾਂ ਦਾ ਟਕਰਾਵ ਤਾਂ ਨਹੀਂ ਰਿਹਾ ਪਰ ਜੇ ਅੱਜ ਦੇ ਟਕਰਾਵ ਦੀ ਗੱਲ ਕਰੀਏ ਤਾਂ ਇਹ ਟਕਰਾਵ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ, ਧੋਖੇਬਾਜ਼ੀ ਦਾ, ਨਫ਼ਰਤ ਦਾ, ਇਲਜ਼ਾਮਾਂ ਦਾ, ਨਿੱਜੀ ਜੀਵਨ ਤੇ ਹਮਲੇ ਦਾ, ਸਫਲਤਾ ਅਸਫਲਤਾ ਦਾ ਜੋ ਕਿ ਇਨਸਾਨ ਨੂੰ ਹਰ ਹੱਦ ਤੱਕ ਥੱਲੇ ਸੁੱਟ ਦਿੰਦਾ ਹੈ । ਅਜੋਕੇ ਰਾਜਨੀਤਕ ਲੋਕ ਸਿਰਫ ਕੁਰਸੀ ਲਈ ਆਪਣਾ ਦੀਨ ਇਮਾਨ ਜ਼ਮੀਰ ਵੇਚ ਕੇ ਫੇਰ ਬੜੀ ਬੇਸ਼ਰਮੀ ਨਾਲ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਨੇ । ਸਮਾਜ ਵਿੱਚ, ਸੂਬੇ ਵਿੱਚ, ਦੇਸ਼ ਵਿੱਚ ਜੇ ਬਦਲਾਅ ਲਿਆਉਣਾ ਹੈ ਤਾਂ ਹਰ ਆਮ ਇਨਸਾਨ ਨੂੰ ਆਪਣੀ ਜ਼ਮੀਰ ਜਗਾਉਣੀ ਪੈਣੀ ਹੈ ਤੇ ਸੱਚ ਝੂਠ ਦੀ ਆਪ ਪਰਖ ਕਰਨੀ ਪੈਣੀ ਨਹੀਂ ਇਤਹਾਸ ਤਾਂ ਲਿਖਿਆ ਹੀ ਜਾਣਾ ਚਾਹੇ ਹਜ਼ਾਰਾਂ ਲੱਖਾਂ ਸਾਲ ਪੁਰਾਣਾ ਹੋਵੇ ਜਾਂ ਸੌ ਸਾਲ ਪੁਰਾਣਾ ਹੋਵੇ ਪਰ ਪੜ੍ਹਨ ਲੱਗਿਆ ਇੱਕੋ ਜਿਹਾ ਹੀ ਲੱਗਣਾ ਬਸ ਪਾਤਰ ਹੀ ਬਦਲਵੇਂ ਹੋਣੇ।
ਸਿਸਟਮ ਵਿੱਚ ਬਦਲਾਅ ਲਿਆਉਣ ਲਈ ਲਕੀਰ ਦੇ ਫਕੀਰ ਬਣਕੇ ਨਹੀਂ ਤੁਰਨਾ, ਇੱਕ ਆਪਣੀ ਵੀ ਨਵੀਂ ਲਕੀਰ ਖਿੱਚ ਕੇ ਤੁਰਨ ਦੀ ਕੋਸ਼ਿਸ ਕਰਨੀ ਪਵੇਗੀ।
           ਗੁਰਮੀਤ ਸਿੰਘ ਸੋਹੀ
           ਪਿੰਡ -ਅਲਾਲ(ਧੂਰੀ)
          M 9217981404
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉਰਦੂ ਕਹਾਣੀ “ ਧੂੜ ਤੇਰੇ ਚਰਣਾਂ ਦੀ”
Next articleਬੁੱਧ ਚਿੰਤਨ /ਘੁਰਕੀ, ਬੁਰਕੀ ਤੇ ਕੁਰਸੀ !