ਫੇਸ਼ਬੁੱਕ

     ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਵੱਡੇ ਬਣ ਗਏ ਗਰੁੱਪ ਤੇ ਸ਼ਾਇਰਾ ਨੇ ਸਾਂਭ ਲੇ
ਆਨਲਾਈਨ ਫੇਸਬੁੱਕ ਤੇ ਹੁੰਦੇ ਆ ਮੁਕਾਬਲੇ
ਕਹਿੰਦੇ ਕਰ ਲਿਓ ਫੌਲੋ ਇਹ ਆਪਣਾ ਹੀ ਪੇਜ਼ ਆ
ਫੇਸ਼ਬੁੱਕ ਲੋਕਾਂ ਨੇ ਬਣਾ ਲਈ ਸਟੇਜ਼ ਆ
ਬੀਬੀਆਂ ਕਹਿਣ ਫੇਸ਼ਬੁੱਕ ਤਾਂ ਭਕਾਈ ਆ
ਪਾਈਆਂ ਪੋਸਟਾਂ ਦੇ ਵਿੱਚ ਕਦੋ ਹੁੰਦੀ ਸਚਾਈ ਆ
ਪਾਉਂਦੀਆਂ ਨੇ ਰੀਲਾਂ ਭਾਵੇਂ ਬਹੁਤ ਵੱਡੀ ਏਜ਼ ਆ
ਫੇਸ਼ਬੁੱਕ ਲੋਕਾਂ ਨੇ ਬਣਾ ਲਈ ਸਟੇਜ਼ ਆ
ਵੱਡੇ ਸ਼ਾਇਰ ਛੋਟਿਆਂ ਤੇ ਰੋਹਬ ਰਹਿੰਦੇ ਝਾੜਦੇ
ਲਿਖ ਕਵਿਤਾਵਾਂ ਰਹਿਣ ਤਾਨੇ ਮੇਹਣੇ ਮਾਰਦੇ
ਵਾਹ ਜੀ ਵਾਹ ਜਾਣ ਕਰੀ ਇਸ ਗੱਲ ਦਾ ਮੈਨੂੰ ਖੇਦ ਆ
ਫੇਸ਼ਬੁੱਕ ਲੋਕਾਂ ਨੇ ਬਣਾ ਲਈ ਸਟੇਜ਼ ਆ
ਗੁਰਮੀਤ ਡੁਮਾਣੇ ਵਾਲਾ ਮਾੜਾ ਮੋਟਾ ਲਿਖਦਾ
ਫੇਸ਼ਬੁੱਕ ਉੱਤੋ ਉਹ ਬਥੇਰਾ ਕੁਝ ਸਿੱਖਦਾ
ਉਹਨੇ ਕਿਹੜਾ ਪੜੇ ਹੋਏ ਬਹੁਤ ਸਾਰੇ ਵੇਦ ਆ
ਫੇਸ਼ਬੁੱਕ ਲੋਕਾਂ ਨੇ ਬਣਾ ਲਈ ਸਟੇਜ਼ ਆ
         ਗੁਰਮੀਤ ਡੁਮਾਣਾ
          ਲੋਹੀਆਂ ਖਾਸ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤ ਮਹਾਨ
Next articleਕੁਰਸੀ