ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਚੋਣ ਲੜਨ ਵਾਲੇ 

ਅੰਮ੍ਰਿਤਪਾਲ ਸਿੰਘ ਨੇ ਮੁਆਫ਼ੀ ਮੰਗੀ 
ਬਲਬੀਰ ਸਿੰਘ ਬੱਬੀ -ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰਹਾਂ ਭਖਿਆ ਹੋਇਆ ਹੈ ਸਮੁੱਚੇ ਪੰਜਾਬ ਦੇ ਵਿੱਚੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਬਹੁਤ ਜਿਆਦਾ ਹੀ ਚਰਚਾ ਵਿੱਚ ਹੈ ਕਿਉਂਕਿ ਖਡੂਰ ਸਾਹਿਬ ਤੋਂ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ,ਆਜ਼ਾਦ ਚੋਣ ਲੜ ਰਹੇ ਹਨ। ਇਸੇ ਸੀਟ ਦੇ ਉੱਤੇ ਅੰਮ੍ਰਿਤਪਾਲ ਪਾਲ ਸਿੰਘ ਦਾ ਭੁਲੇਖਾ ਜਿਹਾ ਪਾ ਕੇ ਇੱਕ ਹੋਰ ਅੰਮ੍ਰਿਤਪਾਲ ਨਾਂ ਦਾ ਨੌਜਵਾਨ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਰਿਆ ਸੀ ਉਸ ਨੇ ਆਪਣੇ ਨਮਾਜਦਗੀ ਪੱਤਰ ਵੀ ਭਰ ਦਿੱਤੇ ਸਨ ਹੁਣ ਜਦ ਇਸ ਨੌਜਵਾਨ ਦੀ ਜਾਂਚ ਪੜਤਾਲ ਹੋਈ ਤਾਂ ਇਹ ਸਾਹਮਣੇ ਆਇਆ ਕਿ ਇਹ ਨੌਜਵਾਨ ਜਿਲਾ ਮੋਗਾ ਦੇ ਪਿੰਡ ਦੀਨਾ ਦਾ ਰਹਿਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਦਾ ਮੁਢਲਾ ਵਲੰਟੀਅਰ ਹੈ ਜੋ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਹੈ। ਜੋ ਕਿ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਚੋਣ ਪ੍ਰਚਾਰ ਵਿੱਚ ਵੀ ਸ਼ਾਮਿਲ ਹੈ।
   ਜਦੋਂ ਇਸ ਦੇ ਜੱਦੀ ਪਿੰਡ ਦੇ ਵਿੱਚ ਇਹ ਗੱਲ ਸਾਹਮਣੇ ਆਈ ਤਾਂ ਲੋਕਾਂ ਨੇ ਬਹੁਤ ਬੁਰਾ ਮਨਾਇਆ ਅਖੀਰ ਸਾਰੀਆਂ ਗੱਲਾਂ ਭਾਂਪਦਿਆਂ ਤੇ ਲਾਹਨਤਾਂ ਤੋਂ ਬਾਅਦ ਇਸ ਅੰਮ੍ਰਿਤਪਾਲ ਸਿੰਘ ਨਾਮ ਦੇ ਨੌਜਵਾਨ ਨੇ ਸਮੁੱਚੀ ਸਿੰਘ ਸੰਗਤ ਤੋਂ ਮਾਫ਼ੀ ਮੰਗੀ ਹੈ ਕਿ ਮੈਂ ਗਲਤ ਸੋਚ ਲੈ ਕੇ ਚੋਣ ਮੈਦਾਨ ਵਿੱਚ ਉਤਰ ਗਿਆ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਧਮਕੀਆਂ ਭਰੇ ਬਿਆਨਾਂ ਖ਼ਿਲਾਫ਼ ਪਲਸ ਮੰਚ ਵੱਲੋਂ ਆਵਾਜ਼ ਬੁਲੰਦ ਕਰਨ ਦਾ ਸੱਦਾ
Next articleਪਿੰਡ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ 160 ਵਾਂ ਸ਼ਹੀਦੀ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ