*ਚੋਣ ਜਲਸਿਆਂ ਦੇ ਧਾਰਿਆ ਰੈਲੀ ਦਾ ਰੂਪ*
ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵਲੋਂ ਅੱਜ ਅੱਪਰਾ, ਭਾਰਸਿੰਘਪੁਰਾ, ਛੋਕਰਾਂ, ਮਸਾਣੀ ਆਦਿ ਪਿੰਡਾਂ ’ਚ ਭਰਵੇਂ ਚੋਣ ਜਲਸੇ ਕੀਤੇ ਗਏ। ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਵੋਟਰਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਭਾਰੀ ਅੰਤਰ ਨਾਲ ਜਿਤਾ ਕੇ ਸੰਸਦ ’ਚ ਭੇਜਣ ਦਾ ਤਹੱਈਆ ਕੀਤਾ। ਇਸ ਮੌਕੇ ਵੱਖ ਵੱਖ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਬਸਪਾ ਉਮੀਦਵਾਰ ਐਡੋਵੇਕਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ, ਅਕਾਲੀ ਦਲ, ਆਪ ਤੇ ਕਾਂਗਰਸ ਪਾਰਟੀਆਂ ਦੇ ਆਗੂ ਇੱਕ ਹੀ ਥਾਲੀ ਦੇ ਚੱਟੇ ਵੱਟੇ ਹਨ, ਜੋ ਕਿ ਕਦੇ ਕਿਸੇ ਪਾਰਟੀ ’ਤੇ ਕਦੇ ਡੱਡੂ ਵਾਂਗ ਕਿਸੇ ਪਾਰਟੀ ’ਚ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਦੂਸਰੀਆਂ ਪਾਰਟੀਆਂ ’ਚ ਜਾਣ ਦੇ ਨਾਲ ਆਗੂਆਂ ਦੀ ਸੋਚ ਨਹੀਂ ਬਦਲ ਸਕਦੀ ਜੋ ਕਿ ਹਮੇਸਾ ਹੀ ਗਰੀਬ ਵਿਰੋਧੀ ਤੇ ਸਰਮਾਏਦਾਰਾਂ ਦੇ ਹੱਕ ’ਚ ਰਹੀ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਤੋਂ ਬਿਨਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਪੂੰਜੀਪਤੀਆਂ ਤੇ ਸਰਮਾਏਦਾਰਾਂ ਦੀ ਚਿੰਤਾ ਹੈ, ਜਦਕਿ ਬਸਪਾ ਸਿਰਫ ਤੇ ਸਿਰਫ ਸ਼ੋਸ਼ਿਤ ਤੇ ਦੱਬੇ ਕੁਚਲੇ ਸਮਾਜ ਦੇ ਹੱਕਾਂ ਦੀ ਗੱਲ ਕਰਦੀ ਹੈ। ਉਨਾਂ ਕਿਹਾ ਕਿ ਭਾਜਪਾ, ਅਕਾਲੀ ਦਲ, ਆਪ ਤੇ ਕਾਂਗਰਸ ਪਾਰਟੀਆਂ ਰਾਜਨੀਤਿਕ ਲਾਹਾ ਲੈਣ ਲਈ ਗਰੀਬਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ। ਇਸ ਲਈ ਮੌਜੂਦਾ ਤੇ ਵਰਤਮਾਨ ਸਮੇਂ ਦੀ ਮੰਗ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਬਣਾ ਦੇ ਦੇਸ਼ ਨੂੰ ਸੁਰੱਖਿਅਤ ਹੱਥਾਂ ’ਚ ਦਿੱਤਾ ਜਾਵੇ। ਇਸ ਮੌਕੇ ਵਰਕਰਾਂ ਦੇ ਇਕੱਠ ਨੇ ਹੋਏ ਚੋਣ ਜਲਸਿਆਂ ਨੂੰ ਰੈਲੀ ਦਾ ਰੂੂਪ ਦੇ ਦਿੱਤਾ। ਇਸ ਮੌਕੇ ਸੀਨੀਅਰ ਬਸਪਾ ਆਗੂ ਲਾਲ ਚੰਦ ਔਜਲਾ, ਸੱਤਪਾਲ ਵਿਰਕ, ਤੀਰਥ ਰਾਜਪੁਰਾ, ਸੋਹਣ ਲਾਲ ਮੋਮੀ, ਸੁਖਵਿੰਦਰ ਬਿੱਟੂ, ਬਲਵਿੰਦਰ ਸ਼ੀਰਾ, ਧਰਮਪਾਲ ਛੋਕਰਾਂ ਸਕੱਤਰ ਵਿਧਾਨ ਸਭਾ ਹਲਕਾ ਫਿਲੌਰ, ਗੁਰਨੇਕ ਗੜੀ, ਐਡਵੋਕੇਟ ਕ੍ਰਿਪਾਲ ਸਿੰਘ ਪਾਲੀ, ਮੰਗਾ, ਯੂਸੁਫ਼, ਰਾਮ ਲੁਭਾਇਆ ਛੋਕਰਾਂ, ਪੰਮਾ ਮੋਂਰੋਂ, ਜੀਵਨ ਮੋਂਰੋਂ, ਰਾਮ ਲਾਲ ਲਾਲੀ, ਵਿਨੈ ਅੱਪਰਾ, ਪ੍ਰੀਤੂ ਛੋਕਰਾਂ, ਬਲਵੀਰ ਛੋਕਰਾਂ, ਜਸਵਿੰਦਰ ਕੌਰ, ਸੱਤਿਆ ਦੇਵੀ, ਚਰਨਜੀਤ, ਨਿੱਕਾ ਸਟੂਡੀਓ, ਗੁਰਨਾਮ ਸਿੰਘ, ਕਾਲਾ, ਹੁਸਨ ਲਾਲ, ਦੇਸ ਰਾਜ ਤੋਂ ਬਿਨਾਂ ਵੱਡੀ ਗਿਣਤੀ ’ਚ ਬਸਪਾ ਵਰਕਰਜ਼ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly