ਲੱਗਦੈ ਦੇਸ਼ ਦਾ ਬੇੜਾ ਗਰਕ ਗਿਆ

Deep Singh 'Deep'
(ਸਮਾਜ ਵੀਕਲੀ)
ਭ੍ਰਿਸ਼ਟਾਚਾਰ,ਬੇਰੁਜ਼ਗਾਰੀ, ਮਹਿੰਗਾਈ   ਅੱਤ ਮਚਾਈ।
ਚੁਫੇਰੇ ਝੂਠ ਦਾ ਹੋਇਆ ਪਸਾਰਾ,
ਛੁਪ ਗਈ ਕਿਤੇ ਜਾ ਸਚਾਈ।
ਕਹਿਣੀ ਤੇ ਕਰਨੀ ਵਿੱਚ ਵਜ਼ੀਰਾਂ ਦੇ,
ਪੈ ਯਾਰੋ ਹੁਣ ਫ਼ਰਕ ਗਿਆ।
ਲਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਲਗਦੈ ਮੁੜ ਲੀਹੇ ਇਹ ਚੜ੍ਹਨਾ ਨਾਹੀਂ।
ਹੱਥ ਕਿਸੇ ਨੇ ਹੁਣ ਫੜਨਾ ਨਾਹੀਂ।
ਔਝੜਾ ਦੇ ਵਿੱਚ ਰੁੜਿਆ ਜਾਂਵਦਾ,
ਵਤਨ ਦਾ ਗੱਡਾ ਰਸਤੇ ਤੋਂ ਸਰਕ ਗਿਆ।
ਲੱਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਅੱਖਾਂ ਤੇ ਬੰਨ੍ਹ ਪੱਟੀਆਂ ਲੋਕ ਭੇਡਾਂ ਹੋ ਗਏ।
ਦੁੱਖ ਜਨਤਾ ਦੇ ਸਰਕਾਰ ਲਈ ਚਹੇਡਾਂ ਹੋ ਗਏ।
ਜਿਧਰ ਚਹੁੰਦਾ ਨਿਜ਼ਾਮ ਭਜਾਈ ਜਾਂਦਾ,
ਜਾਪੇ ਜਨਤਾ ਦੇ ਜ਼ਿਹਨ ‘ਚੋਂ ਨਾਨਕ ਦਾ ਤਰਕ ਗਿਆ।
ਲੱਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਹਰ ਪਾਸੇ ਨੇਤਾ ਜੀ ਨੇ ਲੁੱਟ ਮਚਾਈ।
ਸੱਚ ਬੋਲਣ ਤੇ ਨੀਤੀ ਨਵੀਂ ਕੁੱਟ ਚਲਾਈ।
ਲੱਗਦੈ ਢਾਂਚਾ ਮੇਰੇ ਮੁਲਕ ਦਾ ਚੂਲ ਤੋਂ ਜਰਕ ਗਿਆ।
ਲੱਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਖ਼ਾਲੀ ਪਿਆ ਹਾਕਮ ਕਹੇ ਖਜ਼ਾਨਾ।
ਸੁਣ ਮਖੌਲਾਂ ਕਰਦਾ ਕੁੱਲ ਜਮਾਨਾ।
ਸੋਨ ਚਿੜੀ ਪੰਜਾਬ ਓ ਮੇਰਾ
ਯਾਰੋ ਬਣ ਹੁਣ ਨਰਕ ਗਿਆ।
ਲੱਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਵਿੱਚ ਦਰਬਾਰ ਕੰਜਰੀਆਂ ਰੋਜ਼ ਨਚਾਉਂਦਾ,
ਨਾਲ਼ੇ ਸ਼ਰਾਬਾਂ ਦੇ ਦੌਰ ਚਲਾਉਂਦਾ।

ਸੁਣਿਐ ਬਾਦਸ਼ਾਹ ਮੇਰੇ ਮੁਲਕ ਦਾ
ਬੁੱਢੇ ਵਰ੍ਹੇ ਹੁਣ ਠਰਕ ਗਿਆ।
ਲੱਗਦੈ ਦੇਸ਼ ਦਾ ਬੇੜਾ ਗ਼ਰਕ ਗਿਆ।

ਜਗਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 9876004714

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ ਮੁੱਲ ਦੀ ਮੁਸੀਬਤ
Next articleਤਲਬ