(ਸਮਾਜ ਵੀਕਲੀ)
ਫਿਲੌਰ, ਅੱਪਰਾ (ਜੱਸੀ)-ਸਿਵਲ ਸਰਜਨ ਜਲੰਧਰ ਡਾ. ਜਗਦੀਸ਼ ਚਾਵਲਾ ਤੇ ਡਾ. ਆਦਿੱਤਿਆਪਾਲ ਜਿਲਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ. ਐੱਮ. ਓ. ਅੱਪਰਾ ਡਾ. ਕਿਰਨ ਕੌਸ਼ਲ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸ੍ਰੀ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਦੀ ਅਗਵਾਈ ਹੇਠ ਮਾਸਟਰ ਜਸਪਾਲ ਸੰਧੂ ਹੈੱਡ ਟੀਚਰ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੇ ਸਹਿਯੋਗ ਨਾਲ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਬਣਾ ਕੇ ਡੇਂਗੂ ਕੁਇਜ਼ ਤੇ ਕੰਪੀਟੀਸ਼ਨ ਗਤੀਵੀਧੀਆਂ ਕਰਵਾਈਆਂ ਗਈਆਂ। ਸਹੀ ਜਬਾਵ ਦੱਸਣ ’ਤੇ ਬੱਚਿਆਂ ਦੁਆਰਾ ਟੀਮਾਂ ਦੀ ਤਾੜੀਆਂ ਮਾਰ ਕੇ ਹੌਂਸਲਾ ਅਫਜ਼ਾਈ ਕੀਤੀ ਗਈ। ਟੀਮਾਂ ਨੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਨੂੰ ਡੇਂਗੂ ਦੇ ਸੰਬੰਧ ’ਚ ਸਵਾਲ ਪੁੱਛੇ, ਜਿਨਾਂ ਨੇ ਜਾਣਕਾਰੀ ਭਰਪੂਰ ਸਵਾਲਾਂ ਦੇ ਜਬਾਵ ਦਿੱਤੇ। ਇਸ ਮੌਕੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਡੇਂਗੂ ਬੁਖਾਰ ਦੇ ਲੱਛਣ, ਕਾਰਣ ਤੇ ਉਪਾਅ ਦੇ ਸੰਬੰਧ ’ਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਾਂ ਦੇ ਬਾਹਰ, ਛੱਤਾਂ ਤੇ ਗਮਲਿਆਂ ’ਚ ਕਿਸੇ ਵੀ ਤਰਾਂ ਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕੂਲਰਾਂ, ਫਰਿੱਜ ਦੀਆਂ ਟਰੇਆਂ, ਗਮਲਿਆਂ, ਕੰਟੇਨਰਾਂ ਨੂੰ ਸੁੱਕਾ ਰੱਖਿਆ ਜਾਵੇ ਤੇ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਮਨਾਇਆ ਜਾਵੇ। ਉਨਾਂ ਅੱਗੇ ਕਿਹਾ ਕਿ ਤੇਜ, ਬੁਖਾਰ, ਸਿਰ ਦਰਦ, ਸਰੀਰ ’ਤੇ ਰੈਸ਼, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ ਹੋਣ ’ਤੇ ਖੂਨ ਟੈਸਟ ਜਰੂਰ ਕਰਵਾਓ ਤੇ ਡਾਕਟਰ ਦੀ ਸਲਾਹ ਲਓ। ਆਖਰ ’ਚ ਟੀਮਾਂ ਦੇ ਵਿਦਿਆਰਥੀਆਂ ਨੂੰ ਸਨਮਾਨ ਵਜੋਂ ਗਿਫਟ ਵੀ ਦਿੱਤੇ ਗਏ। ਅੰਤ ’ਚ ਮਾਸਟਰ ਜਸਪਾਲ ਸੰਧੂ ਸਕੂਲ ਮੁਖੀ ਨੇ ਸਮੂਹ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਸਿੰਘ, ਨੈਂਨਸੀ ਰਾਣੀ, ਰਮਨਦੀਪ ਕੌਰ ਕੈਂਥ, ਨੀਰੂ ਬਾਲਾ, ਬਲਜੀਤ ਕੌਰ, ਗੁਰਨਾਮ ਸਿੰਘ, ਰਾਜਬੀਰ ਆਸ਼ਾ ਫੈਸੀਲੀਟੇਟਰ, ਸ਼ਿਖਾ ਰਾਣੀ , ਪਰਮਿੰਦਰ ਕੌਰ ਆਸ਼ਾ ਵਰਕਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly