ਸੁਸਰੀ

ਅਮਰਜੀਤ ਸਿੰਘ ਤੂਰ 
         (ਸਮਾਜ ਵੀਕਲੀ)
ਇਹ ਅਲੱਗ ਕਿਸਮ ਦਾ ਹੁੰਦਾ, ਇੱਕ ਅਨਾਜੀ ਕੀੜਾ,
ਚੁੱਪ ਚਾਪ ਖੋਖਲਾ ਕਰਕੇ, ਦਾਣੇ ਨੂੰ ਦਿੰਦਾ ਪੀੜਾ।
ਅੱਜ ਕੱਲ ਦੀ ਪੀੜ੍ਹੀ ਤਾਂ, ਇਸ ਦੀ ਜਾਣਕਾਰੀ ਵੀ ਨਹੀਂ ਰੱਖਦੀ,
ਕਹਾਵਤਾਂ ਦੇ ਵਿੱਚ ਪੜ੍ਹ ਕੇ, ਸੱਸ ਨਾਲ  ਬਹਿਸ ਰਹੇ ਭੱਖਦੀ।
ਸਿੱਧਾ ਆਟਾ, ਬੇਸਣ, ਦਾਲਾਂ, ਦੁਕਾਨਾਂ ਤੋਂ ਹੁੰਦੀਆਂ ਸਪਲਾਈ,
ਕਿੱਥੋਂ ਪਤਾ ਲੱਗਣਾ ਸਸੁਰੀ ਕਿੱਥੋਂ ਆਈ?
ਪਹਿਲਾਂ ਖੇਤਾਂ ਵਿੱਚੋਂ ਆਉਂਦੀ ਕਣਕ, ਸਾਫ ਕਰਕੇ ਜਾਂਦੀ ਸੀ ਪਿਸਾਈ,
ਡਰੰਮਾਂ ਵਿੱਚ ਸਟੋਰ ਕਰਨ ਤੋਂ ਪਹਿਲਾਂ, ਜਾਂਦੀ ਸੀ ਸੁਕਾਈ।
ਥੋੜੀ ਜਿਹੀ ਵੀ ਸਲਾਭੀ ਰਹਿ ਜਾਂਦੀ, ਸਮਝੋ ਸੁਸਰੀ ਦੀ ਮਾਰ ਥੱਲੇ ਆਈ,
ਬਾਕੀ ਅਨਾਜਾਂ ਨੂੰ ਵੀ ਸੁੱਕਾ ਕੇ, ਡਰੰਮ ਵਿੱਚ ਪਾਉਣ ਤੋਂ ਪਹਿਲਾਂ ਪਾਉਂਦੇ ਸੀ ਦਵਾਈ। ‌
ਸੁਸਰੀ ਦਾ ਵੀ ਛੋਟਾ ਭਾਈ, ਚੌਲਾਂ ਨੂੰ ਖਾਂਦਾ ਢੋਰਾ,
ਜਾਲਿਆਂ ਦੀ ਸ਼ਕਲ ਵਿੱਚ ਘੇਰਾ ਪਾ ਕੇ,
ਢੇਰ ਨੂੰ ਲਾਉਂਦਾ ਖੋਰਾ।
ਭਾਰਤ ਵਰਗੇ ਦੇਸ਼ ਵਿੱਚ, ਸੁਸਰੀ ਤੇ ਢੋਰੇ ਦੀ ਆੜ ਵਿੱਚ,
ਕੁਰੱਪਟ ਮੁਲਾਜ਼ਮ ਕਰਦੇ ਕਾਲੀ ਕਮਾਈ।
ਫੂਡ ਕਾਰਪੋਰੇਸ਼ਨ ਦੇ ਸਟੋਰਾਂ ਵਿੱਚੋਂ, ਗਲੇ ਸੜੇ ਅਨਾਜ ਦਾ ਸੈਂਪਲ ਭਰ ਕੇ,
ਵਧੀਆ ਅਨਾਜ ਜਾਂ ਦਾਲ਼ਾਂ, ਵਿਉਪਾਰੀਆਂ ਨੂੰ ਕਰਦੇ ਸਪਲਾਈ ‌‌।
 ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦੀ ਹੁੰਦੀ ਚਾਂਦੀ,
ਦਿਆਨਤਦਾਰਾਂ ਨੂੰ ਮਿਲਦੀ ਸੁਨਹਿਰੀ ਵਧਾਈ।
ਆਪ ਦੇ ਰਾਜ ਵਿੱਚ, ਸੁਸਰੀ ਟੋਹਲਿਆਂ ਨ੍ਹੀਂ ਲੱਭਦੀ,
ਢੋਰੇ ਨੇ ਵੀ ਸੁਸਰੀ ਦੇ ਨਾਲ, ਲੰਬੀ ਉਡਾਰੀ ਲਾਈ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639ਸੇਕਟਰ40ਏ ਚੰਡੀਗੜ੍ਹ।
ਫੋਨ ਨੰਬਰ :9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਰਕ ਪ੍ਰੀਵਾਰ ਨੇ ਖੁਸ਼ੀ ਸਮੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ
Next articleਰਫ਼ਤਾਰ