ਯਾਰੀ

Shivali
(ਸਮਾਜ ਵੀਕਲੀ)
ਕਿੰਨਾ ਕੁਝ
ਦਬਾ ਕੇ ਰੱਖੇਂ
ਦਿਲ ਦੀ ਰਮਜ਼
ਕਿਸੇ ਨਾ ਦੱਸੇਂ
ਨਾ ਤੂੰ ਬੋਲੇਂ
ਨਾਂ ਤੂੰ ਹੱਸੇਂ
ਕਿਹੜੀ ਦੁਨੀਆ
ਵਿੱਚ ਤੂੰ ਵੱਸੇਂ
ਘੁਟਿਆ ਘੁਟਿਆ
ਰਹਿਨੈ ਕਾਹਤੋਂ
ਦਰਦ ਇਕੱਲਾ
ਸਹਿਨੈ ਕਾਹਤੋਂ
ਕੋਈ ਤਾਂ ਕਮਲਿਆ
ਯਾਰ ਬਣਾ ਲੈ
ਕਿਸੇ ਨਾਲ ਤਾਂ
ਪਿਆਰ ਤੂੰ ਪਾ ਲੈ
ਦਿਲ ਦੀ ਪੀੜ
ਮਿਟਾਵਣ ਖ਼ਾਤਰ
ਲਫ਼ਜ਼ਾਂ ਸੰਗ ਹੀ
ਯਾਰੀ ਲਾ ਲੈ
ਕਾਗ਼ਜ਼ ਕਲਮ
ਨੇ ਸੱਚੇ ਸਾਥੀ
ਤੇਰੇ ਦਰਦ ਵੰਡਾ ਲੈਣਗੇ
ਤੂੰ ਦਿਲ ਦਾ ਮਾਜਰਾ
ਲਿਖ ਤਾਂ ਸਹੀ
ਤੈਨੂੰ ਜਿਉਣ ਦਾ ਵੱਲ
ਸਿਖਾ ਦੇਣਗੇ
ਸ਼ਿਵਾਲੀ
ਗਣਿਤ ਅਧਿਆਪਕਾ
8289020303
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿੱਖ ਸੇਵਾ ਸੋਸਾਇਟੀ ਟਰੰਟੋਂ ਬੁਰੇ ਹਾਲਾਤਾਂ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਕਰ ਰਹੀ ਹੈ ਆਰਥਿਕ ਸਹਾਇਤਾ
Next articleਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਸਾਹਿਤ ਤੇ ਸਮਾਜ ਲਈ ਦਿਨ-ਰਾਤ ਇਕ ਕਰ ਰਹੀ :- ਜਰਨਲ ਸਕੱਤਰ ਜਸਵਿੰਦਰ ਜੱਸ