(ਸਮਾਜ ਵੀਕਲੀ)
ਕਾਫ਼ਰ ਕਾਫ਼ਰ ਆਖ ਕੇ ਲੋਕੀਂ ਸੱਦ ਰਹੇ,
ਮੈਂ ਤਾਂ ਬੇਕਸੂਰ, ਏ ਸਾਜ਼ਿਸ਼ਕਾਰੀ ਏ।
ਇੱਕੋ ਵਾਰੀ ਚਾੜ੍ਹ ਕੇ ਸੂਲੀ ਮਾਰ ਦੇਵੋ,
ਤਿਲ- ਤਿਲ ਵਾਲੀ ਮੌਤ , ਸਜ਼ਾ ਏ ਭਾਰੀ ਏ।
ਤਸਬੀ, ਕਾਸਾ,ਲੋਟਾ ਸਭ ਕੁੱਝ ਭੁੱਲ ਗਿਆ ਏ,
ਝਲਕ ਇਲਾਹੀ,ਨੈਣੀ ਸੂਰਤ ਪਿਆਰੀ ਏ।
ਨਸ਼ਿਆਂ ਦਾ ਦਰਿਆ,ਜਵਾਨੀ ਵਹਿ ਗਈ ਏ,
ਮੌਤ ਨਾਲ ਪਾਈ ਬੈਠੀ ਸਾਕਾਦਾਰੀ ਏ।
ਫਿਕਰਾਂ ਵਾਲੇ ਨਾਗ ਨਾ ਕੀਲੇ ਜਾਂਦੇ ਨੇ,
ਬੀਨ ਗਮਾਂ ਦੀ, ਖੁੱਲ੍ਹੀ ਪਈ ਪਿਟਾਰੀ ਏ।
ਲੱਗੇ ਅੱਖ ਨਾ,ਲਾਲੀ ਰੜਕੇ ਨੈਣਾਂ ਵਿੱਚ,
ਟੂਣੇਹਾਰੀ ਅੱਖ ਵਿੱਚ ਬੜੀ ਖੁਮਾਰੀ ਏ।
ਕਰ ਦੇ ਸੀਸ ਨੂੰ ਕਲਮ,ਨਾ ਸਿਜਦਾ ਕਰ ਹੋਵੇ,
ਵਫਾ ਦਾ ਮੈ ਆ ਪੁਤਲਾ, ਨਾ ਵਿੱਚ ਗਦਾਰੀ ਏ।
ਸਤਨਾਮ ਕੌਰ ਤੁਗਲਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly