(ਸਮਾਜ ਵੀਕਲੀ)
ਉਹ ਗਜ਼ਲਾਂ ਦਾ ਪਾਤਰ ਉਹ ਗੀਤਾਂ ਦਾ ਪਾਤਰ
ਉਹ ਸਾਹਿਤ ਨਾ’ ਜੁੜੀਆਂ , ਪ੍ਰੀਤਾਂ ਦਾ ਪਾਤਰ
ਕੀ ਕਿੱਸੇ – ਕਹਾਣੀ , ਕੀ ਕਵਿਤਾ , ਕੀ ਨਜ਼ਮਾਂ
ਉਹ ਰਸਮ ਏ ਰਿਵਾਜ਼ਾਂ, ਉਹ ਰੀਤਾਂ ਦਾ ਪਾਤਰ
ਉਹ ਹਵਾ ਵਿੱਚ ਲਿਖੇ ਹੋਏ ਹਰਫਾਂ ਦੇ ਵਰਗਾ
ਉਹ ਲਫਜ਼ਾਂ ਦੀ ਦਰਗਾਹ ਦੀਆਂ ਝੀਤਾਂ ਦਾ ਪਾਤਰ
ਸੀ ਸਾਹਿਤ – ਏ – ਪੰਜਾਬੀ ਦਾ ਚਮਕਦਾ ਤਾਰਾ
“ਖੁਸ਼ੀ” ਬਣ ਗਿਆ ਟੁੱਟ ਕੇ , ਅਤੀਤਾਂ ਦਾ ਪਾਤਰ
ਖੁਸ਼ੀ ਮੁਹੰਮਦ ‘ਚੱਠਾ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly