(ਸਮਾਜ ਵੀਕਲੀ)
ਮੈਂ ਤੇ ਮੇਰਾ ਖ਼ਾਸ ਮਿੱਤਰ ਸੁਰਿੰਦਰ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਤਾਂ ਸੁਰਿੰਦਰ ਨੂੰ ਇਕ ਮੈਡਮ ਦਾ ਫ਼ੋਨ ਆਇਆ ਜੋ ਹਿੰਦੀ ਬੋਲਦੀ ਸੀ।ਸੁਰਿੰਦਰ ਨੂੰ ਜਿਆਦਾ ਸਮਝ ਨਾ ਆਈ ਤਾਂ ਫ਼ੋਨ ਮੈਨੂੰ ਫ਼ੜਾ ਕੇ ਕਹਿੰਦਾ ਆਹ ਗੱਲ ਕਰ ਪਤਾ ਨੀ ਕੀ ਕਹਿੰਦੀ ਆ।ਮੈਂ ਹੈਲੋ ਸਤਿ ਸ਼੍ਰੀ ਅਕਾਲ ਬੁਲਾਈ ਤੇ ਮੈਡਮ ਨੇ ਅੱਗੇ ਗੱਲ ਸ਼ੁਰੂ ਕੀਤੀ ਕਿ ਸਾਡੇ ਮੈਡੀਕਲ ਲੈਬ ਵੱਲੋਂ ਆਫ਼ਰ ਹੈ ਕਿ ਇਕ ਹਜਾਰ ਰੁਪਏ ਚ ਥੋਡੇ ਸਰੀਰ ਦੇ ਸਾਰੇ ਟੈਸਟ ਕੀਤੇ ਜਾਣਗੇ।ਆਪਣਾ ਸੁਭਾਅ ਓਹੀ ਮਜਾਕੀਆ ਤੇ ਬੋਲੀ ਹਿੰਦੀ ਪੰਜਾਬੀ ਮਿਕਸ ਕਰਕੇ ਮੈੰ ਕਿਹਾ ਕਿ ਮੈਡਮ ਅਸੀਂ ਪਿੰਡ ਵਾਲੇ ਹੋਤੇ ਹੈ।ਆਪਕੇ ਟੈਸਟ ਕੇ ਚੱਕਰ ਮੇਂ ਅਗਰ ਕੋਈ ਕੁੱਤੀ ਸੀ ਬਿਮਾਰੀ ਨਿਕਲ ਆਈ ਤੋ ਹਮ ਫ਼ਿਕਰ ਮੇਂ ਹੀ ਚਲ ਬਸੇਂਗੇ।ਅਭੀ ਤੋਂ ਬੇਫ਼ਿਕਰ ਹੋਕਰ ਤੁਰੇ ਫ਼ਿਰਤੇ ਹੈਂ।ਆਪ ਯੇ ਟੈਸਟ ਵਾਲਾ ਆਫ਼ਰ ਕਿਸੀ ਸ਼ਹਿਰ ਵਾਲੇ ਕੋ ਬਤਾਓ।
ਮਿੱਤਰੋ ਮੈਡਮ ਹੱਸੀ ਤੇ ਔਕੇ ਕਹਿ ਕੇ ਫ਼ੋਨ ਕੱਟ ਦਿੱਤਾ।
ਹੁਣ ਆਉਂਦੇ ਹਾਂ ਅਸਲ ਮੁੱਦੇ ਤੇ…..
ਦੋਸਤੋ ਮੈਡੀਕਲ ਮਾਫ਼ੀਏ ਦੀ ਬਹੁਤ ਵੱਡੀ ਚਾਲ ਹੈ ਥੋਨੂੰ ਦਵਾਈਆਂ ਦੀ ਆਦਤ ਪਾ ਕੇ ਆਪਣੇ ਪੱਕੇ ਗਾਹਕ ਬਣਾਉਣ ਲਈ।ਆਮ ਲੋਕਾਂ ਨੂੰ ਘੱਟ ਪੈਸੇ ਚ ਸਰੀਰ ਦੇ ਸਾਰੇ ਟੈਸਟਾਂ ਦੇ ਆਫ਼ਰ ਦਿੱਤੇ ਜਾਂਦੇ ਹਨ।ਕੋਲੈਸਟ੍ਰੋਲ,ਯੂਰਿਕ ਐਸਿਡ,ਓਟੀ- ਪੀਟੀ ਆਮ ਤੌਰ ਤੇ ਸਭ ਦੇ ਥੋੜੇ ਬਹੁਤ ਵਧੇ ਹੁੰਦੇ ਹਨ।ਥੋਨੂੰ ਇਹ ਟੈਸਟ ਤੋਂ ਬਾਅਦ ਡਰਾਇਆ ਜਾਂਦਾ ਕਿ ਥੋਡਾ ਜੀ ਯੂਰਿਕ ਐਸਿਡ ਵਧਿਆ,ਕੋਲੈਸਟ੍ਰੋਲ ਵਧਿਆ ਇਹਦੀ ਦਵਾਈ ਲਵੋ।ਇਸ ਤੋਂ ਸ਼ੁਰੂ ਹੁੰਦਾ ਦਵਾਈਆਂ ਦਾ ਸਿਲਸਿਲਾ,ਜੋ ਹੌਲੀ ਹੌਲੀ ਬਹੁਤ ਵਧਦਾ ਜਾਂਦਾ ਤੇ ਤੁਸੀਂ ਮੈਡੀਕਲ ਮਾਫ਼ੀਆ ਦੇ ਪੱਕੇ ਗਾਹਕ ਬਣਦੇ ਜਾਂਦੇ ਹੋ।ਇਕ ਬਿਮਾਰੀ ਨੂੰ ਠੀਕ ਕਰਨ ਲਈ ਜੋ ਦਵਾਈ ਲਈ ਜਾਂਦੀ ਹੈ ਓਹ ਅੱਗੇ ਚਾਰ ਸਮੱਸਿਆਵਾਂ ਹੋਰ ਖ਼ੜ੍ਹੀਆਂ ਕਰਦੀ ਹੈ।
ਮੇਰੀ ਆਪ ਸਭ ਨੂੰ ਸਲਾਹ ਹੈ ਕਿ ਐਹੋਜੀਆਂ ਸਕੀਮਾਂ ਦੇ ਚੱਕਰ ਚ ਨਾ ਪਵੋ।ਇਹ ਸਿਰਫ਼ ਸਸਤੇ ਟੈਸਟ ਹੁੰਦੇ ਹਨ ਜੋ ਥੋਨੂੰ ਡਰਾ ਕੇ ਦਵਾਈਆਂ ਦਾ ਸਿਲਸਿਲਾ ਸ਼ੁਰੂ ਕਰਨ ਲਈ ਕੀਤੇ ਜਾਂਦੇ ਹਨ।
ਤੁਸੀਂ ਖ਼ੁਦ ਸੋਚੋ…..
ਟੈਸਟਾਂ ਦੇ ਆਫ਼ਰ ਲੈਬ ਵਾਲਾ ਫ਼ੋਨ ਕਰਕੇ ਦੇਊਗਾ ਜਾਂ ਮਰੀਜ ਆਵਦੀ ਮਰਜੀ ਤੇ ਲੋੜ ਅਨੁਸਾਰ ਟੈਸਟ ਕਰਾਊਗਾ……?
ਲੈਬ ਵਾਲੇ ਫ਼ੋਨ ਕਿਓਂ ਕਰਦੇ ਆ ਜਦੋਂ ਓਹਨਾਂ ਨੂੰ ਕਿਸੇ ਦੀ ਸਿਹਤ ਬਾਰੇ ਪਤਾ ਹੀ ਨਹੀਂ…..?
ਤੰਦਰੁਸਤ ਬੰਦੇ ਨੂੰ ਫ਼ੋਨ ਕਰਕੇ ਸਸਤੇ ਚ ਟੈਸਟਾਂ ਦੇ ਆਫ਼ਰ ਦੇਣਾ ਮੈਡੀਕਲ ਮਾਫ਼ੀਏ ਦੀ ਚਾਲ ਨਹੀਂ ਲੱਗਦੀ ……?
ਜੇਕਰ ਕੋਈ ਸਮੱਸਿਆ ਹੈ ਤਾਂ ਟੈਸਟ ਕਰਾਓ,ਜੇਕਰ ਤੰਦਰੁਸਤ ਹੋ ਤਾਂ ਇਹਨਾਂ ਆਫ਼ਰਾਂ ਸਕੀਮਾਂ ਤੋਂ ਬਚੋ।
ਚੰਗੀ ਖ਼ੁਰਾਕ ਖ਼ਾਓ,ਖ਼ੁਸ਼ ਰਹੋ ਤੇ ਬੇਫ਼ਿਕਰ ਹੋਕੇ ਜਿੰਦਗੀ ਦਾ ਅਨੰਦ ਲਵੋ।
ਵੈਦ ਸਤਨਾਮ ਦੂਹੇਵਾਲਾ
98553 96774
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly