ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਨੂੰ ਜਨਾਬ ਸਤਪਾਲ ਸਾਹਲੋਂ ਨੇ ਕਿਹਾ ਖੁਸ਼ ਆਮਦੀਦ 

ਫਿਲੌਰ, ਅੱਪਰਾ (ਜੱਸੀ)-ਮਹਿੰਦਰ ਸੂਦ ਵਿਰਕ ਇਕ ਉਭਰਦਾ ਨਾਮਵਰ ਨੌਜਵਾਨ ਸ਼ਾਇਰ ਹੈ। ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਸਖ਼ਤ ਮਿਹਨਤ ਕਰਕੇ ਅਨੇਕਾਂ ਕਾਵਿ ਰਚਨਾਂਵਾਂ ਨੂੰ ਜਨਮ ਦਿੱਤਾ ਅਤੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ। ਇਸ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੇ ਖਿਆਲਾਂ ਨੂੰ ਭਾਰੂ ਕਰਦੇ ਹੋਏ ਕਿਸੇ ਵੀ ਬੰਦਸ਼ ਤੋਂ ਦੂਰ ਰਹਿਣ ਨੂੰ ਤਰਜ਼ੀਹ ਦਿੱਤੀ ਹੈ। ਇਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਦੇ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ” ਸੱਚ ਦਾ ਹੋਕਾ ” ਅਤੇ ” ਸੱਚ ਕੌੜਾ ਆ ” ਪਾਠਕਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈ ਕੇ ਆਂਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਲਿੱਖਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੇ ਪ੍ਰਵਾਹ ਕੀਤੇ ਬਿਨਾਂ ਪੂਰੀ ਸਪੀਡ ਨਾਲ ਲਿੱਖਣ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਇਨ੍ਹਾਂ ਦੇ ਈ ਬੁੱਕਾਂ ਨੇ ਪਾਠਕਾਂ ਦਾ ਅਥਾਹ ਪਿਆਰ ਇਸਦੀ ਝੋਲੀ ਵਿੱਚ ਪਾਇਆ । ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣੇ ਇਸ ਨੌਜਵਾਨ ਸ਼ਾਇਰ ਨੂੰ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਦਾ ਬੱਲ ਮਿਲਿਆ।ਇਸ ਦਾ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ” ਸੱਚ ਵਾਂਗ ਕੱਚ ” ਨੂੰ ਖੁਸ਼ ਆਮਦੀਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਨੂੰ ਪਹਿਲਾਂ ਵਰਗਾ ਹੀ ਪਿਆਰ ਦੇਣਗੇ ਅਤੇ ਇਸ ਦੀ ਕਲਮ ਨੂੰ ਹੋਰ ਬਲ ਬਖਸ਼ਣਗੇ ।
ਮਹਿੰਦਰ ਸੂਦ ਵਿਰਕ ਨੇ ਡਿਜ਼ੀਟਲ ਕ੍ਰਾਂਤੀ ਨੂੰ ਅਪਣਾਉਂਦੇ ਹੋਏ ਆਪਣੇ ਚਾਰ ਆਨਲਾਈਨ ਪੇਪਰ ਵੀ ਸ਼ੁਰੂ ਕੀਤੇ ਹਨ ਤਾਂ ਕਿ ਇਹ ਹੋਰ ਸ਼ਾਇਰਾਂ ਅਤੇ ਲੇਖਕਾਂ ਦੀ ਪਾਠਕਾਂ ਨਾਲ ਸਾਂਝ ਪਵਾ ਸਕੇ।
ਉਸ ਵੱਲੋਂ ਪ੍ਰਕਾਸ਼ਿਤ ਕੀਤੇ ਪੇਪਰ ” ਤਾਂਘ ਸਾਹਿਤ ਦੀ ” ਹਫਤਾਵਾਰੀ ਆਨਲਾਈਨ ਮੈਗਜ਼ੀਨ, ” ਕਲਮ ਦੀ ਤਾਕਤ ” ਆਨਲਾਈਨ ਨਿਊਜ਼, ” ਹਰਫ਼ਾਂ ਦੀ ਡਾਰ ” ਮਹੀਨਾਵਾਰ ਆਨਲਾਈਨ ਮੈਗਜ਼ੀਨ ਅਤੇ ” ਸ਼ਬਦਾਂ ਦਾ ਸ਼ਹਿਰ ” ਹਫਤਾਵਾਰੀ ਆਨਲਾਈਨ ਮੈਗਜ਼ੀਨ ਹਨ।
ਮਹਿੰਦਰ ਸੂਦ ਵਿਰਕ ਧਾਰਮਿਕ ਗੀਤ ਵੀ ਲਿੱਖਦਾ ਹੈ ਜਿਨ੍ਹਾਂ ਵਿੱਚੋਂ ਇੱਕ ਧਾਰਮਿਕ ਗੀਤ “ਮੇਰੇ ਮਾਲਕਾ” ਨੂੰ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਇਸਪੁਰ ਵਾਲਿਆਂ ਨੇ ਆਵਾਜ਼ ਦਿੱਤੀ ਹੈ।ਇਸ ਦੇ ਬਾਕੀ ਧਾਰਮਿਕ ਗੀਤ ਨੂੰ ਗਾਇਕ ਪ੍ਰੀਤ ਬਲਿਹਾਰ, ਕੁਲਦੀਪ ਮਹਿਸੋਪੁਰੀਆ, ਸੂਦ ਸੀਸਟਰਸ, ਭਾਈ ਕੁਲਵਿੰਦਰ ਸਿੰਘ ਸੂਦ ਸੁੰਨੀ ਪਿੰਡ ਵਾਲੇ ਅਤੇ ਮਾਹੀ ਜਮਾਲਪੁਰੀ ਨੇ ਆਪਣੀ ਆਵਾਜ਼ ਦੇ ਕੇ ਸੰਗੀਤ ਦੇ ਰਾਹੀਂ ਸਰੋਤਿਆਂ ਤੱਕ ਪਹੁੰਚਾਇਆ ਹੈ।
ਮਹਿੰਦਰ ਸੂਦ ਵਿਰਕ ਬਹੁਤ ਹੀ ਮਿਲਾਪੜਾ,ਮਿਹਨਤੀ ਤੇ ਮਿਲਣਸਾਰ ਹਸਮੁੱਖ ਸ਼ਾਇਰ ਹੈ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ। ਅਜਿਹੇ ਸ਼ਾਇਰ ਦੀਆਂ ਕਿਰਤਾਂ ਨੂੰ ਖੁਸ਼ ਆਮਦੀਦ ਕਹਿਣਾ ਤਾਂ ਬਣਦਾ ਹੈ । ਆਮੀਨ ।
ਸਤਪਾਲ ਸਾਹਲੋਂ
ਸੰਪਾਦਕ ਅਦਬੀ ਮਹਿਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨ ਘੁਮਾਣ ਦੀ ਅਗਵਾਈ ਤੋਂ ਬਿਨਾਂ ਦਿੜ੍ਹਬਾ ਦੀ ਅਕਾਲੀ ਸਿਆਸਤ ਦਾ ਜਲਵਾ ਠੰਢਾ
Next articleਸਸਤੇ ਰੇਟਾਂ ਚ ਸਰੀਰ ਦੇ ਟੈਸਟ ਅਤੇ ਮੈਡੀਕਲ ਮਾਫ਼ੀਏ ਬਾਰੇ ਕੁਝ ਗੱਲਾਂ