ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ੋਕ ਇਕੱਤਰਤਾ 

ਧੂਰੀ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਦਫ਼ਤਰ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ ਜਿਸ ਵਿੱਚ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਉੱਘੇ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੇ ਆਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਉਨ੍ਹਾਂ ਤੋਂ ਇਲਾਵਾ ਉਹਨਾਂ ਦੇ ਛੋਟੇ ਭਰਾ ਉਪਕਾਰ ਸਿੰਘ ਦੀ ਧਰਮ ਪਤਨੀ , ਗ਼ਜ਼ਲਗੋ ਅਜਮੇਰ ਸਿੰਘ ਸਾਗਰ ਅਤੇ ਸੱਤ ਪਾਲ ਬ੍ਰਾਹਮਣ ਮਾਜਰਾ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ । ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਤੋਂ ਇਲਾਵਾ ਗੁਰਦਿਆਲ ਨਿਰਮਾਣ ਧੂਰੀ , ਚਰਨਜੀਤ ਸਿੰਘ ਮੀਮਸਾ , ਬਲਜੀਤ ਸਿੰਘ ਬਾਂਸਲ , ਡਾ. ਪਰਮਜੀਤ ਸਿੰਘ ਦਰਦੀ ਅਤੇ ਸੁਖਵਿੰਦਰ ਲੋਟੇ ਨੇ ਆਪੋ ਆਪਣੇ ਢੰਗ ਨਾਲ਼ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਰਚਨਾ ਸੰਸਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ , ਮੈਨੇਜਰ ਜਗਦੇਵ ਸ਼ਰਮਾ ਨੇ ਉਹਨਾਂ ਨੂੰ ਸਮਰਪਿਤ ਆਪਣੀ ਸੱਜਰੀ ਕਵਿਤਾ ਵੀ ਪੇਸ਼ ਕੀਤੀ ਅਖੀਰ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੂਨ ਮਹੀਨੇ ਦੇ ਪਹਿਲੇ ਐਤਵਾਰ ਸੁਰਜੀਤ ਪਾਤਰ ਯਾਦਗਾਰੀ ਕਵੀ ਦਰਬਾਰ ਕਰਵਾਇਆ ਜਾਵੇਗਾ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਦੀ ਨੀਤੀ ਨਾਲ ਚੱਲਦੀ ਹੈ-ਵਿਜੈ ਰੁਪਾਣੀ 
Next articleMother day(ਮਦਰ ਡੇ)