“ਮਾਂ”

ਸੰਦੀਪ ਸਿੰਘ"ਬਖੋਪੀਰ "

      (ਸਮਾਜ ਵੀਕਲੀ)
ਬਿਰਧ ਆਸ਼ਰਮ ‘ਚੁ ਮਾਂ ਨੂੰ ਪਹੁੰਚਾਉਣ ਵਾਲਿਓ,
ਸ਼ਰਮ ਕਰੋ ਓ ਕੁਝ ਜਿਉਣ ਵਾਲਿਓ….

ਘਿਓ ਦੀ ਕੁੱਟ ਚੂਰੀ ਤੁਹਾਡੇ ਮੂੰਹ ਚ ਪਾਉਂਦੀ ਸੀ,
ਦੁੱਖ ਸੁੱਖ ਹੁੰਦਾ ਘੁੱਟ ,ਸੀਨੇ ਲਾਉਂਦੀ ਸੀ,
ਮੰਗਦੇ ਸੀ, ਜੋ, ਉਹੀ, ਲੈਕੇ ਆਉਂਦੀ ਸੀ,
ਹੁਣ ਮਾਂ ਦੇ ਹਰ ਦੁੱਖ ਨੂੰ ਭੁਲਾਉਣ ਵਾਲਿਓ,
ਸ਼ਰਮ ਕਰੋ ਓ ਕੁਝ ਜਿਉਣ ਵਾਲਿਓ…..

ਆਸ਼ਰਮਾਂ ਚੁ ਬੈਠ ਮਾਪੇ, ਥੋਨੂੰ ਉਡੀਕਦੇ,
ਜਰੀ ਜਾਣ ਦੁੱਖ, ਆਖ ਕੇ ਨਸ਼ੀਬ ਦੇ,
ਮਹਿਲਾ ਦੇ ਸੀ ਰਾਜੇ,ਬਣ ਗਏ ਫ਼ਕੀਰ ਜਿਹੇ,
ਦਿਨ ਮਾਪਿਆਂ ਨੂੰ, ਭੈੜੇ ਇਹ ਦਿਖਾਉਣ ਵਾਲਿਓ,
ਸ਼ਰਮ ਕਰੋ ਓ ਕੁਝ ਜਿਉਣ ਵਾਲਿਓ……….

ਦੁੱਧ ਪੀ ਕੇ ਪਾਣੀ ਨਾ, ਪਿਲਾਉਣ ਵਾਲਿਓ,
ਦੁੱਖ-ਸੁਖ ਝੱਲ, ਮਾਂ ਨੇ ਤੁਹਾਨੂੰ ਪਾਲਿਆ,
ਆਇਆ ਕੀ ਬੁਢੇਪਾ ਤੁਸਾਂ ਪੱਲਾ ਝਾੜਿਆ,
ਮਮਤਾ ਨੂੰ ਮਿੱਟੀ ‘ਚੁ ਮਿਲਾਉਣ ਵਾਲਿਓ,
ਸ਼ਰਮ ਕਰੋ ਓ ਕੁਝ ਜਿਉਣ ਵਾਲਿਓ…..

ਕਰਦੇ ਨਾ ਗੱਲ ਕਿੰਨੇ ਦੂਰ ਹੋ ਗਏ ਹੋਂ,
ਪੈਸੇ ਦੇ ਨਸ਼ੇ ਚ ਇੰਨੇ ਚੂਰ ਹੋ ਗਏ ਹੋਂ,
ਆਪਣੇ ਕੰਮਾਂ ‘ਚੁ, ਮਸ਼ਹੂਰ ਹੋ ਗਏ ਹੋਂ,
ਮਾਂ ਦੇ ਅਹਿਸਾਨਾਂ ਨੂੰ ਭੁਲਾਉਣ ਵਾਲਿਓ
ਸ਼ਰਮ ਕਰੋ ਓ ਕੁਝ ਜਿਉਣ ਵਾਲਿਓ…….

ਮਾਪੇ ਬਣ ਤੁਸੀਂ ਜਿੰਨ੍ਹਾਂ ਨੂੰ, ਹੋ ਪਾਲ਼ਦੇ,
ਨਿਕਲੇ ਜੇ ਅੰਤ, ਉਹ ਵੀ ਥੋਡੇ ਨਾਲ ਦੇ,
ਸੰਦੀਪ ਸਿੰਘ ਲੈਣ ਦੇਣ, ਹੋਜੂ ਇੱਕਸਾਰ,ਜੱਗ ਤੇ,
ਮਾਪਿਆਂ ਨੂੰ ਨਰਕੀਂ ਪਹੁੰਚ ਵਾਲਿਓ,

ਸ਼ਰਮ ਕਰੋ ਓ ਕੁਝ ਜਿਊਣ ਵਾਲਿਓ,
ਬਿਰਧ ਆਸ਼ਰਮ ‘ਚੁ ਮਾਂਵਾਂ ਪਹੁੰਚਾਉਣ ਵਾਲਿਓ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article1857: The idea of nationality in the ‘Flag Salute Song’
Next articleਰੱਬ ਦਾ ਦੂਜਾ ਰੂਪ ਮਾਂ ਏ