ਬੈਂਗਣਜ਼ 

ਡਾ ਇੰਦਰਜੀਤ ਕਮਲ 
(ਸਮਾਜ ਵੀਕਲੀ)-ਤੇਜੇ  ਨੇ  ਆਪਣੀ ਨਵੀਂ ਨਵੀਂ ਬਣੀ ਸਹੇਲੀ ਨੂੰ ਫੋਨ  ਕੀਤਾ ,”  ਕ ਕ ਕ ਕ ਕੱਲ੍ਹ ਤੇਰਾ ਜ ਜ ਜ ਜ ਜਨਮਦਿਨ ਹੈ ਕ ਕ ਕ ਕ ਕੀ ਲੈਕੇ ਆਵਾਂ ?”
ਉਹ ਕਹਿੰਦੀ ,”  ਦੋ ਬੈਂਗਣਜ਼ ਬਣਵਾਕੇ ………  ।
         ਤੇਜੇ ਨੇ ਖੁਸ਼ੀ ਦੇ ਮਾਰੇ ਇੱਕ ਦੰਮ ਫੋਨ ਕੱਟ ਦਿੱਤਾ ਕਿ ਇਹ ਤਾਂ ਸਸਤਾ ਹੀ ਸਰ ਗਿਆ |  ਲਗਦਾ ਏ ਕੁੜੀ ਨੂੰ ਬਤਾਊਂ ਜਿਆਦਾ ਹੀ ਪਸੰਦ ਨੇ |  ਫਿਰ ਤੇਜੇ ਨੇ ਸੋਚਿਆ ਪੁੱਛਿਆ ਤਾਂ ਹੈ ਨਹੀਂ ਕਿ ਭੜਥਾ ਖਾਊ ਕਿ ਸਬਜ਼ੀ ?  ਪਰ ਤੇਜੇ ਦਾ ਦਿਮਾਗ ਵੀ ਕਿਹੜਾ ਘੱਟ ਏ  |
                                  ਤੇਜਾ ਸਵੇਰੇ ਸਵੇਰ ਉੱਠਿਆ ,  ਨਹਾ  ਧੋਕੇ ਸਬਜ਼ੀ ਵਾਲੇ ਤੋਂ ਦੋ ਵਧੀਆ ਜਿਹੇ ਬੈਂਗਣ (ਬਤਾਊਂ ) ਖਰੀਦੇ  ਤੇ ਢਾਬੇ ਵਾਲੇ ਕੋਲ ਜਾਕੇ ਕਹਿੰਦਾ ,”  ਇੱਕ ਦਾ  ਵ ਵ ਵ ਵ ਵਧੀਆ ਜਿਹਾ ਭੜਥਾ ਬਣਾ ਦੇ ਤੇ ਇੱਕ ਵਿੱਚ ਆ ਆ ਆ ਅ ਆ ਆਲੂ ਪਾਕੇ  ਸਵਾਦ ਜਿਹੀ ਸਬਜ਼ੀ ਬਣਾ ਦੇ । “
               ਦੋਵੇਂ ਪੈਕ ਕਰਵਾਕੇ ਤੇਜਾ ਛਾਲਾਂ ਮਾਰਦਾ ਸਹੇਲੀ ਕੋਲ ਜਾਕੇ ਕਹਿੰਦਾ ,”  ਚੁੱਕ !  ਇੱਕ ਦਾ ਭ ਭ ਭ ਭ ਭੜਥਾ ਬਣਵਾ ਲਿਆਇਆ ਤੇ  ਇੱਕ ਦੀ ਸ ਸ  ਸ ਸ ਸ ਸਬਜ਼ੀ । ਰੋ  ਰੋ ਰੋ ਰੋ ਰੋਟੀਆਂ ਤਾਂ ਤੂੰ ਲਿਆਈ ਹੀ ਹੋਏੰਗੀ ?”
               ਕੁੜੀ ਖਿਝ ਕੇ ਕਹਿੰਦੀ ,”  ਇਹ ਕੀ ਡਰਾਮਾ ਹੈ ?  ਇਹਨਾਂ ਨੂੰ ਕੀ ਕਨਨਾ ਏਂ !!  ਮੈਂ ਤਾਂ ਬਾਹਾਂ ਚ ਪਾਉਣ ਵਾਸਤੇ ਬੈਂਗਣਜ਼ ਮੰਗੀਆਂ ਸਨ ,  ਸੋਨੇ ਦੀਆਂ ।”  ਤੇ ਸਾਰਾ ਸਮਾਨ ਛੱਡ ਕੇ ਚਲੀ ਗਈ । ਤੇਜੇ ਨੂੰ ਬਾਅਦ ‘ਚ ਯਾਦ  ਆਇਆ ਕਿ ਉਹਦੀ ਸਹੇਲੀ ਲੱਲੇ  ਨੂੰ ਨੰਨਾ ਬੋਲਦੀ ਹੈ ਤੇ ਉਹ ਬੈਂਗਲਜ਼ (  ਚੂੜੀਆਂ )  ਦੀ ਥਾਂ ਬੈਂਗਣ (  ਬਤਾਊਂ )  ਸਮਝ ਗਿਆ ।
ਡਾ ਇੰਦਰਜੀਤ ਕਮਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਕੁਸ਼ ਚੌਹਾਨ ਭਾਜਪਾ ਯੁਵਾ ਮੋਰਚਾ ਮੰਡਲ 1 ਦੇ  ਪ੍ਰਧਾਨ ਨਿਯੁਕਤ
Next articleਸੱਚੋ-ਸੱਚ / ਔਰਤਾਂ ਲਈ ਖੁਦ-ਮੁਖਤਿਆਰੀ ਜ਼ਰੂਰੀ ਕਿਉਂ?