ਗੀਤ/ (ਲਗ ਭਗ ਛੇ-ਸੱਤ ਦਿਹਾਕੇ ਪਹਿਲਾਂ,ਉਨ੍ਹਾਂ ਦਿਨਾਂ ਦਾ ਇੱਕ ਅਹਿਸਾਸ)

ਸੁਰਜੀਤ ਸਿੰਘ ਭੁੱਲਰ
         (ਸਮਾਜ ਵੀਕਲੀ)
ਕੀ ਦੱਸਾਂ ਤੇ ਕੀਹਨੂੰ ਦੱਸਾਂ,ਦਿਲ ਆਪਣੇ ‘ਤੇ ਬੀਤ ਰਹੀ ਜੋ?
ਹਾਸੇ ਲੈ ਕੇ ਗ਼ਮ ਦੇ ਜਾਵੇ, ਦਿਲ  ਚੰਦਰੇ  ਦੀ ਪ੍ਰੀਤ ਰਹੀ ਜੋ?
—-
ਸੁਬ੍ਹਾ ਸਵੇਰੇ ਊਸ਼ਾ ਰਾਣੀ, ਰੰਗ  ਖ਼ੁਸ਼ੀਆਂ ਦਾ ਸਭ ਨੂੰ ਵੰਡੇ।
ਮੇਰੇ ਪੱਲੇ  ਸ਼ਾਮ  ਦੀ  ਲਾਲੀ , ਅੱਲੇ  ਜ਼ਖ਼ਮ  ਜੋ  ਮੇਰੇ  ਚੰਡੇ।
ਕਿਵੇਂ ਬਣੀ ਉਹ ਮੇਰੀ ਵੈਰਨ,ਜਿੰਦ ਮੇਰੀ ਦੀ ਮੀਤ ਰਹੀ ਜੋ?
ਕੀ ਦੱਸਾਂ ਤੇ ਕੀਹਨੂੰ ਦੱਸਾਂ, ਦਿਲ ਆਪਣੇ ‘ਤੇ  ਬੀਤ ਰਹੀ ਜੋ?
—-
ਜਦ ਮਿਲਦੀ ਤਾਂ ਮਹਿਕਾਂ-ਮਹਿਕਾਂ, ਨਾ ਹੁਣ ਜੀਵਨ ਚਹਿਕੇ।
ਮਧੁਰ  ਸੰਗੀਤ  ਨਾ  ਬੋਲਾਂ ਵਿਚੋਂ, ਨਾ ਹੁਣ ਰਹੇ ਉਹ *ਕਹਿਕੇ।
   *ਹਾਸੇ
ਕਿੰਝ ਸੋਗੀ  ਗੂੰਜਣ  ਭੰਵਰੇ ਦੀ, ਸਦਾ ਸੁਰੀਲੀ ਕਦੇ ਰਹੀ ਜੋ?
ਕੀ  ਦੱਸਾਂ ਤੇ ਕੀਹਨੂੰ ਦੱਸਾਂ, ਦਿਲ  ਆਪਣੇ ‘ਤੇ ਬੀਤ ਰਹੀ ਜੋ?
____
ਬਿਨ ਕਾਰਨ ਰੁੱਸ- ਰੁੱਸ ਕੇ ਬਹਿਣਾ, ਛੱਡ ਦਸਤੂਰ ਪੁਰਾਣਾ।
ਸਿਰ ਧਰ ਤਲੀ ਗਲੀ ਆ ਤੁਰੀਏ, ਖੇਡ ਇਸ਼ਕ  ਅਜ਼ਮਾਣਾ।
ਸੁਗੰਧ ਵੰਡ’ਸੁਰਜੀਤ’ਪ੍ਰੇਮ ਦੀ,ਰੀਤ ਯੁਗਾਂ ਤੋਂ ਚੱਲ ਰਹੀ ਜੋ।
ਕੀ  ਦੱਸਾਂ ਤੇ  ਕੀਹਨੂੰ ਦੱਸਾਂ, ਦਿਲ ਆਪਣੇ ‘ਤੇ ਬੀਤ ਰਹੀ ਜੋ?
-ਸੁਰਜੀਤ ਸਿੰਘ ਭੁੱਲਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁੱਟ
Next articleਹਨੇਰਿਆਂ ਨੂੰ ਲਲਕਾਰਦਾ ਜੁਝਾਰੂ ਕਾਵਿ: ਜੇਕਰ ਦੇਖਦੀ ਨਾ