ਪੀੜਾਂ

ਪ੍ਰਿੰ. ਕੇਵਲ ਸਿੰਘ ਰੱਤੜਾ

  (ਸਮਾਜ ਵੀਕਲੀ)
ਆਪਣੀਆਂ ਪੀੜਾਂ ਰੱਖ ਲੁਕੋ ਕੇ।
ਰੋ ਨਾ ਚੌਕਾਂ ਵਿੱਚ ਖਲੋ ਕੇ।

ਸਭੇ ਦਰਦ ਭਰੇ ਫਿਰਦੇ ਨੇ,
ਫੱਟਣਗੇ ਜਦ ਵੇਖੇਂ ਟੋਹ ਕੇ।

ਕਿਰਤੀ ਦੀ ਕਿਸਮਤ ਵਿੱਚ ਰੁਲਣਾ,
ਆਵੇ ਹੜ੍ਹ ਜਾਂ ਪੈ ਜਾਣ ਸੋਕੇ।

ਸ੍ਵੁਰਗਾਂ ਦੇ ਖ੍ਵਾਬਾਂ ਵਿੱਚ ਜੀ ਕੇ,
ਚੜ੍ਹਨ ਜਹਾਜੀਂ ਅੱਖੀਉਂ ਰੋ ਕੇ ।

ਪਾਪਾ ਦੀ ਪਰੀਆਂ ਨੂੰ ਪੈਂਦੇ,
ਪੌਂਡ ਕਮਾਉਣੇ, ਭਾਂਡੇ ਧੋ ਕੇ ।

ਜੇ ਸਰਕਾਰਾਂ ਸੱਚੀਆਂ ਹੋ ਜਾਣ ,
ਲੋਕ ਸੰਗਣਗੇ ਝੂਠੇ ਹੋ ਕੇ ।

ਵੋਟਾਂ ਦਾ ਮੌਸਮ ਹੈ ‘ਰੱਤੜਾ’
ਰੱਖੀਂ ਆਪਣੀ ਮੱਤ ਲੁਕੋ ਕੇ ।

ਕੇਵਲ ਸਿੰਘ ਰੱਤੜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਕਹਾਣੀ – ਗੁੱਸੇ ਵਾਲਾ ਰਾਜਾ
Next articleਧਰਤੀ ਦੇ ਬੋਲ