ਹਲਕਾ ਸੁਲਤਾਨਪੁਰ ਲੋਧੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦਾ ਆਗਾਜ਼

ਪੀ ਕੇ ਯੂ ਬਾਗੀ ਕੋਰ ਕਮੇਟੀ ਨਿਭਾ ਰਹੀ ਹੈ ਹਲਕੇ ਦੇ ਪ੍ਰਚਾਰ ਦੀ ਸੇਵਾ 
ਕਪੂਰਥਲਾ ( ‌  ਕੌੜਾ )-  ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅਰਦਾਸ ਬੇਨਤੀਆਂ ਕਰ ਸ਼ੁਰੂਆਤ ਕੀਤਾ ਗਈ।ਉਪਰੰਤ ਸਰਪੰਚ ਸੈਫਲਾਬਾਦ ਸ ਸਤਨਾਮ ਸਿੰਘ ਦੇ ਘਰ ਤੋਂ ਸ਼ੁਰੂ ਕਰ, ਗੁਰਦੁਆਰਾ ਪਿੰਡ ਖੈੜਾ ਬੇਟ, ਡੇਰਾ ਬਾਬਾ ਸ੍ਰੀ ਚੰਦ ਜੀ ਖੈੜਾ ਬੇਟ, ਸੁਖਦੇਵ ਸਿੰਘ ਖੀਰਾਂਵਾਲੀ ਦੇ ਗ੍ਰਹਿ ਵਿਖੇ, ਪਿੰਡ ਦਬੂਲੀਆ, ਪਿੰਡ ਗੋਪੀਪੁਰ ਲਵਪ੍ਰੀਤ ਸਿੰਘ ਦੇ ਘਰ, ਦਬੂਲੀਆ ਯੂਥ ਸਕੱਤਰ ਲਵਪ੍ਰੀਤ ਸਿੰਘ ਦੇ ਘਰ, ਟੋਡਰਵਾਲ ਤੋਂ ਹੁੰਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਪੁਰਾਣਾਂ ਠੱਟਾ ਪਹੁੰਚੇ।ਵੱਖ ਵੱਖ ਪਿੰਡਾਂ ਵਿਚ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ, ਬਾਬਾ ਮਹਾਤਮਾ ਮੁਨੀ ਜੀ ਖੈੜਾ ਬੇਟ, ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲਿਆਂ ਨੇ ਆਈਆਂ ਸਮੁੱਚੀਆਂ ਸੰਗਤਾਂ ਨੂੰ ਬੀਬੀ ਖਲੜਾ ਜੀ ਨੂੰ ਹਰਾ ਜੋ ਗਲਤੀ ਕੀਤੀ ਨੂੰ ਸੁਧਾਰਨ ਦਾ ਗੁਰੂ ਨੇ ਜੋ ਮੌਕ਼ਾ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਦਿੱਤਾ ਹੈ।
ਇੱਕ ਜੂਨ ਨੂੰ ਸਾਰੀਆਂ ਸੰਗਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੋਟ ਪਾ ਇੱਕ ਪਾਸੜ ਫ਼ਤਵਾ ਦਿੱਤਾ ਜਾਵੇ।ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਬਲਵਿੰਦਰ ਕੌਰ, ਚਾਚਾ ਪਲਵਿੰਦਰ ਸਿੰਘ , ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲੜਾਈ ਕੌਮ ਦੀ ਆਪਣੀ ਹੈ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਪੰਥ ਇਹ ਲੜਾਈ ਜਿੱਤੇਗਾ।ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਦੀ ਸੇਵਾ ਨਿਭਾ ਰਹੀ ਕੋਰ ਕਮੇਟੀ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਸੂਬਾ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ, ਨਿਸ਼ਾਨ ਸਿੰਘ ਪੱਸਣ ਕਦੀਮ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹਲਕਾ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਨੇ ਪ੍ਰਣ ਕਰ ਲਿਆ ਹੈ ਕਿ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ।ਆਰ ਸੀ ਐਫ ਗੇਟ ਨੰਬਰ ਦੋ ਅਤੇ ਤਿੰਨ ਤੇ ਪਹੁੰਚੇ ਕਾਫਲੇ ਦਾ ਸੰਗਤਾਂ ਵੱਲੋਂ ਵੱਡੇ ਇਕੱਠ ਕਰ ਸਵਾਗਤ ਕੀਤਾ ਗਿਆ ਤੇ ਆਉਂਦੇ ਦਿਨਾਂ ਵਿੱਚ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰਾਂ ਮੇਰੇ ‘ਤੇ ਜਾਨਲੇਵਾ ਹਮਲਾ ਵੀ ਕਰਾ ਸਕਦੀਆਂ ਹਨ – ਖਹਿਰਾ
Next articleਆਜਾ ਕਰ ਲੈ