ਗੱਲਾਂ ਦੁਨੀਆ ਦੀ ਪਾਵਰ ਬਣਨ ਦੀਆਂ ਮਰੀਜ਼ ਵਿਚਾਰੇ ਰ੍ਹੇੜੀਆਂ ਉਤੇ 

ਬਲਬੀਰ ਸਿੰਘ ਬੱਬੀ -ਸਾਡੇ ਦੇਸ਼ ਵਿਜਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਕਸਰ ਹੀ ਵੱਡੀਆਂ ਵੱਡੀਆਂ ਗੱਲਾਂ ਲੋਕਾਂ ਦੇ ਨਾਲ ਸਾਡੇ ਦੇਸ਼ ਪ੍ਰਤੀ ਅਕਸਰ ਹੀ ਕਰਦੇ ਨਜ਼ਰ ਆਉਂਦੇ ਹਨ ਹੁਣ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਕਾਰਨ ਲੋਕਾਂ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਸਿਆਸੀ ਸ਼ੁਰਲੀਆਂ ਛੱਡੀਆਂ ਜਾ ਰਹੀਆਂ ਹਨ। ਸਾਡੇ ਪ੍ਰਧਾਨ ਮੰਤਰੀ ਅਕਸਰ ਵੱਡੇ ਵੱਡੇ ਭਾਸ਼ਣ ਕਰਦੇ ਹੋਏ ਇਹ ਕਹਿੰਦੇ ਹਨ ਕਿ ਸਾਡਾ ਦੇਸ਼ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਦੁਨੀਆਂ ਦੀ ਪਾਵਰ ਸ਼ਕਤੀ ਬਣੇਗਾ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਡੇ ਦੇਸ਼ ਦੇ ਨੇਤਾਵਾਂ ਦੇ ਭਾਸ਼ਣ ਦੀਆਂ ਗੱਪਾਂ ਹੀ ਨਜ਼ਰ ਆਉਂਦੀਆਂ ਹਨ ਵੱਡੇ ਵੱਡੇ ਵਾਅਦੇ ਤੇ ਦਮਗਜ਼ੇ ਮਾਰਨ ਵਾਲੇ ਆਗੂ ਇਹ ਚੇਤਾ ਨਹੀਂ ਰੱਖਦੇ ਕਿ ਸਾਡੇ ਦੇਸ਼ ਦੀ ਅਸਲ ਹਾਲਤ ਕੀ ਹੈ। ਲੋਕ ਕਿਵੇਂ ਜੀਅ ਰਹੇ ਹਨ ਕਿੰਨੀਆਂ ਕੁ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
    ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚੋਂ ਸਾਹਮਣੇ ਆਈ ਹੈ ਜੋ ਸਿਹਤ ਸਹੂਲਤਾਂ ਉੱਤੇ ਤਾਂ ਸਵਾਲੀਏ ਨਿਸ਼ਾਨ ਲਗਾਉਂਦੀ ਹੀ ਹੈ ਨਾਲ ਹੀ ਇਨਸਾਨੀਅਤ ਪ੍ਰਤੀ ਵੀ ਵੱਡੇ ਸਵਾਲ ਪੈਦਾ ਕਰਦੀ ਹੈ। ਪਹਿਲਾਂ ਤਾਂ ਤਸਵੀਰ ਬਾਰੇ ਜਾਣਕਾਰੀ ਦੇ ਦੇਈਏ ਫਾਜ਼ਿਲਕਾ ਦੇ ਇੱਕ ਮਹੱਲੇ ਦੇ ਵਿੱਚ ਪ੍ਰੇਮ ਕੁਮਾਰ ਨਾਮ ਦਾ ਵਿਅਕਤੀ ਅਚਾਨਕ ਘਰ ਵਿੱਚ ਡਿੱਗ ਜਾਂਦਾ ਹੈ ਤੇ ਉਸਦਾ ਚੂਲਾ ਟੁੱਟ ਜਾਂਦਾ ਹੈ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਛੁੱਟੀ ਦੇ ਦਿੱਤੀ ਪਰ ਚੂਲੇ ਦੇ ਰੋਗੀ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ। ਇਸ ਲਈ ਇਸ ਦੇ ਲੜਕੇ ਪਵਨ ਨੇ ਸਰਕਾਰੀ ਐਬੂਲੈਂਸ ਦੀ ਮੰਗ ਕੀਤੀ ਤਾਂ ਡਾਕਟਰਾਂ ਨੇ ਕਿਹਾ ਕਿ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਘਰ ਲੈ ਜਾਓ। ਪਵਨ ਨੇ ਕਿਹਾ ਕਿ ਮੈਂ ਸਬਜੀ ਵੇਚਣ ਦਾ ਕੰਮ ਕਰਦਾ ਹਾਂ ਮੇਰੇ ਕੋਲ ਇਨੇ ਪੈਸੇ ਨਹੀਂ ਸਨ ਕਿ ਮੈਂ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਲਿਆ ਕੇ ਆਪਣੇ ਪਿਤਾ ਨੂੰ ਲਿਆ ਸਕਾ ਉਹ ਆਪਣੇ ਘਰ ਗਿਆ ਘਰ ਵਿੱਚ ਖੜੀ ਸਬਜ਼ੀ ਵਾਲੀ ਰੇਹੜੀ ਦੇ ਉੱਪਰ ਆਪਣੇ ਪਿਤਾ ਨੂੰ ਪਾ ਕੇ ਘਰ ਨੂੰ ਲੈ ਆਇਆ ਇੰਨੇ ਚਿਰ ਨੂੰ ਇਹ ਖਬਰਸਾਰ ਉਥੋਂ ਦੇ ਮੀਡੀਆ ਦੇ ਕੋਲ ਪੁੱਜ ਗਈ ਤੇ ਉਹਨਾਂ ਨੇ ਸਾਰੀ ਘਟਨਾ ਨੂੰ ਬਾਹਰ ਕੱਢ ਹਸਪਤਾਲ ਵਾਲਿਆਂ ਦੇ ਨਾਲ ਸੰਪਰਕ ਕੀਤਾ। ਜਦੋਂ ਇਹ ਗੱਲ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਆ ਰਾਹੀਂ ਬਾਹਰ ਆ ਗਈ ਤਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂੰ ਦੁਗਲ ਨੇ ਇਸ ਦਾ ਨੋਟਿਸ ਲੈਂਦਿਆਂ ਕਿਹਾ ਕਿ ਧੰਨਵਾਦ ਮੀਡੀਆ ਦਾ ਜਿਸ ਰਾਹੀਂ ਇਹ ਸਭ ਕੁਝ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਉਨਾਂ ਤੁਰੰਤ ਹੀ ਸਰਕਾਰੀ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ। ਖਬਰਸਾਰ ਦੇ ਨਾਲ ਸਭ ਕੁਝ ਤਸਵੀਰ ਆਪਣੇ ਆਪ ਹੀ ਬਿਆਨ ਕਰ ਰਹੀ ਹੈ।
   ਪੰਜਾਬ ਦੇ ਸਿਆਸੀ ਆਗੂ ਵੀ ਕਿਹੜਾ ਘੱਟ ਗੱਲਾਂ ਬਾਤਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਘਰ ਘਰ ਸਿਹਤ ਸਹੂਲਤਾ ਦੇਣ ਵਾਲਿਆਂ ਕੋਲ ਮਰੀਜ਼ ਲਈ ਐਂਬੂਲੇਸ ਵੀ ਨਹੀਂ ਅਕਸਰ ਸਾਡੇ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਪਰ ਜੋ ਪੰਜਾਬ ਤੋਂ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਉਹ ਹੋਰ ਵੀ ਦੁਖਦ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿੰਪਾ ਨੇ ਵਿਦੇਸ਼ਾਂ ਚ ਵੱਸਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਿਤ ਲੋਕਾਂ ਨੂੰ ਸ ਜ਼ੀਰਾ ਨੂੰ ਜਿਤਾਉਣ ਦੀ ਕੀਤੀ ਅਪੀਲ 
Next articleਔਖਾ ਹੋ ਗਿਆ ਨਨਕਾਣਾ