ਸਮਾਜ ਵੀਕਲੀ
ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਸੀ। ਉੱਥੇ ਰਾਮੂ ਨਾਂ ਦਾ ਇੱਕ ਲੜਕਾ ਰਹਿੰਦਾ ਸੀ। ਉਹ ਆਪਣੇ ਪਾਪਾ ਦੇ ਨਾਲ ਬਹੁਤ ਜਿੱਦ ਕਰਦਾ ਸੀ ਕਿ ਉਸਨੂੰ ਨਵੇਂ ਕੱਪੜੇ ਚਾਹੀਦੇ ਹਨ। ਇੱਕ ਦਿਨ ਉਹ ਆਪਣੇ ਪਾਪਾ ਜੀ ਦੇ ਨਾਲ ਨਵੇਂ ਕੱਪੜੇ ਲੈਣ ਗਿਆ। ਉਸਨੇ ਦੇਖਿਆ ਕਿ ਇੱਕ ਗਰੀਬ ਲੜਕੇ ਕੋਲ ਕੱਪੜੇ ਨਹੀਂ ਹਨ। ਉਸਦੇ ਪਾਪਾ ਨੇ ਸਮਝਾਇਆ ਕਿ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਫਿਰ ਰਾਮੂ ਨੇ ਨਵੇਂ ਕੱਪੜੇ ਉਸ ਗਰੀਬ ਬੱਚੇ ਨੂੰ ਦੇ ਦਿੱਤੇ। ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।
ਹਰਸਾਹਿਬ ਸਿੰਘ ,
ਜਮਾਤ ਤੀਸਰੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ ,
ਜਿਲ੍ਹਾ ਰੂਪਨਗਰ ,
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly