ਯਾਦਗਾਰੀ ਹੋ ਨਿੱਬੜਿਆ ਗੁਰਦੁਆਰਾ ਸਰੋਵਰ ਸਾਹਿਬ ਭਲੂਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ ਧਾਰਮਿਕ ਸਮਾਗਮ

ਵੱਡੀ ਗਿਣਤੀ ਬੱਚਿਆਂ ਨੇ ਗੱਤਕਾ ਅਤੇ ਦਸਤਾਰ ਮੁਕਾਬਲਿਆਂ ਵਿੱਚ ਲਿਆ ਭਾਗ 
ਮੋਗਾ/ ਭਲੂਰ  (ਬੇਅੰਤ ਗਿੱਲ ਭਲੂਰ)-ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨਾਨਕਸਰ ਸਰੋਵਰ ਸਾਹਿਬ ਅਤੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਦੀ ਸਾਂਝੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਅਤੇ ‘ਖਾਲਸਾ ਪੰਚਾਇਤ ਭਲੂਰ’ ਦੇ ਸਹਿਯੋਗ ਨਾਲ ਕਰਵਾਇਆ ਗਿਆ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਨੂੰ ਨੇਪਰੇ ਚੜ੍ਹਾਉਣ ਲਈ ਸਮੂਹ ਨਗਰ ਨਿਵਾਸੀਆਂ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਕਮੇਟੀ ਮੈਂਬਰਾਂ ਨੇ ਵੱਡਾ ਸਹਿਯੋਗ ਦਿੱਤਾ।  ਪਿੰਡ ਵਾਸੀਆਂ ਦੇ ਭਰਵੇਂ ਸਹਿਯੋਗ ਸਦਕਾ ਇਹ ਸਮਾਗਮ ਖੂਬਸੂਰਤ ਤਰੀਕੇ ਨਾਲ ਨੇਪਰੇ ਚੜ੍ਹਿਆ। ਪਿੰਡ ਦੇ ਮੋਹਤਬਰ ਲੋਕਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਇਸ ਤਰ੍ਹਾਂ ਦੇ ਸਮਾਗਮ ਉਲੀਕਣੇ ਚੰਗੀ ਸੋਚ ਦਾ ਨਤੀਜਾ ਹੈ। ਇੱਥੇ ਹਾਜ਼ਿਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਦਿਲਜੀਤ ਸਿੰਘ ਹੋਰਾਂ ਨੇ ਆਖਿਆ ਕਿ ਬਹੁਤ ਚੰਗੀ ਗੱਲ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਨਰੋਆ ਕਾਰਜ ਕੀਤਾ ਹੈ। ਗੁਰੂ ਘਰ ਦੀ ਗੋਲਕ ਦੇ ਪੈਸੇ ਨੂੰ ਚੰਗੇ ਪਾਸੇ ਖਰਚਿਆ ਹੈ। ਇਸ ਸਮਾਗਮ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਰਹੀਆਂ ‌। ਦੱਸਣਾ ਬਣਦਾ ਹੈ ਕਿ ਸੈਕੜੇ ਬੱਚਿਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਜੇਤੂ ਰਹਿ ਕੇ ਮਾਣ ਸਨਮਾਨ ਹਾਸਿਲ ਕੀਤੇ। ਦਸਤਾਰ ਮੁਕਾਬਲਿਆਂ ਅਤੇ ਗੱਤਕਾ ਮੁਕਾਬਲਿਆਂ ਨੂੰ ਸੰਗਤਾਂ ਨੇ ਰੱਜ ਕੇ ਮਾਣਿਆ। ਇਸ ਦੌਰਾਨ ਸਟੇਜ ਤੋਂ ਬੋਲਦਿਆਂ ਕਮੇਟੀ ਮੈਂਬਰ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਮੇਟੀ ਲਗਾਤਾਰ ਬੱਚਿਆਂ ਲਈ ਸਮਾਗਮ ਉਲੀਕਦੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਲਈ ਇਕ ਹੋਰ ਵਿਸ਼ਾਲ ਸਮਾਗਮ ਉਲੀਕਿਆ ਗਿਆ ਹੈ ‌। ਇਸ ਮੌਕੇ ਕਮੇਟੀ ਪ੍ਰਧਾਨ ਅਰਸ਼ਪ੍ਰੀਤ ਸਿੰਘ, ਸੇਵਕ ਸਿੰਘ ਖੂਹ ਵਾਲੇ, ਜਸਵੀਰ ਸਿੰਘ ਉਰਫ਼ ਸੀਰਾ ਸੰਧੂ, ਕੁਲਦੀਪ ਸਿੰਘ ਕੀਪਾ ਅਤੇ ਭਾਈ ਜਗਰੂਪ ਸਿੰਘ ਖ਼ਾਲਸਾ ਨੇ ਆਖਿਆ ਕਿ ਕਮੇਟੀ ਦੀ ਸੋਚ ਹੈ ਕਿ ਗੁਰਦੁਆਰਾ ਸਾਹਿਬ ਦਾ ਵਧੇਰੇ ਪੈਸਾ ਪਿੰਡ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਖਰਚਿਆ ਜਾਵੇ।  ਬੱਚੇ ਪਿੰਡ ਅਤੇ ਪੰਥ ਦੀ ਜਿੰਦ ਜਾਨ ਹਨ। ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਗਾਉਣਾ ਹੀ ਅਸਲ ਕਮਾਈ ਹੈ ‌। ਉਨ੍ਹਾਂ ਕਿਹਾ ਕਿ ਸਿਰਫ਼ ਗੋਲਕਾਂ ਗਿਣਨੀਆਂ ਅਤੇ ਇਧਰ- ਓਧਰ ਕੰਧਾਂ ਉਤੇ ਪੈਸੇ ਥੱਪੀ ਜਾਣੇ ਸਭ ਬੇ-ਅਰਥ ਹੈ। ਇਹ ਪੈਸਾ ਬੱਚਿਆਂ ਨੂੰ ਸੰਭਾਲਣ ਲਈ ਵਰਤਣਾ ਚਾਹੀਦਾ ਹੈ।  ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀਆਂ ਨੂੰ ਆਪਣੇ ਫਰਜ਼ ਪਛਾਨਣੇ ਚਾਹੀਦੇ ਹਨ। ਇਸ ਮੌਕੇ ਥਾਣਾ ਸਮਾਲਸਰ ਦੇ ਮੁਖੀ ਦਿਲਬਾਗ ਸਿੰਘ, ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਰਸ਼ਵਿੰਦਰ ਸਿੰਘ ਉਰਫ ਅਰਸ਼ ਵਿਰਕ, ਸਰਦਾਰ ਸੁਖਮੰਦਰ ਸਿੰਘ ਬਰਾੜ, ਨੌਜਵਾਨ ਸਿੰਬਲ ਸਿੰਘ,  ਸ਼ੇਰ ਸਿੰਘ ਬਰਾੜ, ਗੌਰਾ ਸਿੰਘ ਮੀਰਾਬ, ਬਿੰਦਾ ਸਿੰਘ ਢਿੱਲੋਂ ਅਤੇ ਹੋਰ ਪਤਵੰਤਿਆਂ ਨੇ ਕਮੇਟੀ ਦੇ ਕਾਰਜਾਂ ਨੂੰ ਸਲਾਹੁਣ ਯੋਗ ਕਰਾਰ ਦਿੱਤਾ। ਇਸ ਮੌਕੇ ਕਮੇਟੀ ਮੈਂਬਰ ਸੂਬਾ ਸਿੰਘ ਲੁੱਡੇ, ਗੁਰਜੰਟ ਸਿੰਘ, ਸਰਦੂਲ ਸਿੰਘ, ਜਸਪਾਲ ਸਿੰਘ ਜਟਾਣਾ, ਅੰਗਰੇਜ਼ ਸਿੰਘ ਗੇਜਾ, ਜੰਟਾ ਸਿੰਘ ਜਟਾਣਾ ਆਦਿ ਵੱਲੋਂ ਸਮੁੱਚੇ ਨਗਰ ਦਾ ਉਚੇਚਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਸਭਾ ਜਲੰਧਰ ਲਈ  ਹਾਈਕਮਾਂਡ ਵਰਕਰਾਂ ਵਿਚੋਂ ਉਮੀਦਵਾਰ ਐਲਾਨੇ 
Next articleਮਾਛੀਵਾੜਾ ਦੇ ਕਾਗਰਸੀ ਆਗੂ ਸੁਰਿੰਦਰ