ਗਿਣਤੀ ਵੱਧਦੀ ਜਾਵੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)   

ਗਿਣਤੀ ਵੱਧਦੀ ਜਾਵੇ ਬੇਰੁਜ਼ਗਾਰਾਂ ਦੀ,
ਖ਼ੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ?
ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ,
ਪਰ ਇੱਜ਼ਤ ਵੱਧਦੀ ਜਾਵੇ ਸਰਦਾਰਾਂ ਦੀ।
ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ,
ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ।
ਲੋਕੀਂ ਸਿਰ ਤੇ ਚੁੱਕ ਉਨ੍ਹਾਂ ਨੂੰ ਲੈਂਦੇ ਨੇ,
ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ।
ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ,
ਵਿੱਕਰੀ ਹੋਵੇ ਬਹੁਤ ਉਨ੍ਹਾਂ ਅਖਬਾਰਾਂ ਦੀ।
ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ,
ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ।
ਉੱਥੇ ਰਹਿਣੇ ਨੂੰ ਦਿਲ ਨਾ ਕਰੇ ਮਾੜਾ ਵੀ,
ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
 ਫੋਨ    9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

     

Previous articleਗ਼ਜ਼ਲ
Next articleਹਰਮਿੰਦਰ ਸਿੰਘ ਜੋਸਨ ਮਿਸ਼ਨ ਸਮਰੱਥ ਪ੍ਰੋਜੈਕਟ ਦੇ ਜ਼ਿਲਾ ਕੋਆਰਡੀਨੇਟਰ ਨਿਯੁਕਤ