ਮਾਛੀਵਾੜਾ ਸਾਹਿਬ ਸਮਰਾਲਾ/ ਬਲਬੀਰ ਸਿੰਘ ਬੱਬੀ- ਪੰਜਾਬ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵਰਕਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਮਗਨ ਹਨ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਮੁੱਚਾ ਪੰਜਾਬ ਸਰਕਾਰ ਦਾ ਮੰਤਰੀ ਮੰਡਲ ਆਗੂ ਵਰਕਰ ਆਦਿ ਵੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਜੁਟੇ ਹੋਏ ਹਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਦੇ ਵਿੱਚ ਇੱਕ ਵਲੰਟੀਅਰ ਮਿਲਣੀ ਵਿੱਚ ਜਾ ਰਹੇ ਸਨ ਜਦੋਂ ਭਗਵੰਤ ਮਾਨ ਹੋਰੀ ਮੋਗਾ ਨੂੰ ਜਾ ਰਹੇ ਸਨ ਤਾਂ ਸਮਰਾਲਾ ਮਾਛੀਵਾੜਾ ਨਜ਼ਦੀਕ ਗੜੀ ਦੇ ਪੁਲ ਉੱਪਰ ਉਹਨਾਂ ਦਾ ਵੱਡਾ ਕਾਫਲਾ ਰੁਕਿਆ ਤੇ ਆਪ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ। ਚੰਗੀ ਗੱਲ ਹੈ ਮੁੱਖ ਮੰਤਰੀ ਦਾ ਸਵਾਗਤ ਹੋਇਆ ਪਰ ਇੱਥੇ ਇਹ ਸਵਾਲ ਉਠਦਾ ਹੈ ਕਿ ਗੜੀ ਪੁੱਲ ਤੋਂ ਚਾਰ ਕਿਲੋਮੀਟਰ ਦੂਰ ਸਮਰਾਲਾ ਬਾਈਪਾਸ ਦੇ ਉੱਪਰ ਨੇੜਲੇ ਪਿੰਡਾਂ ਦੇ ਲੋਕ ਇੱਕ ਵੱਡਾ ਧਰਨਾ ਲਗਾ ਕੇ ਬੈਠੇ ਹਨ ਇਸ ਇਲਾਕੇ ਵਿੱਚ ਇੱਕ ਬਾਇਓਗੈਸ ਫੈਕਟਰੀ ਲੱਗ ਰਹੀ ਹੈ ਜਿਸ ਦੇ ਵਿਰੋਧ ਵਿੱਚ 10 ਪਿੰਡਾਂ ਦੇ ਲੋਕ ਵੱਡੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਗੜੀ ਪੁੱਲ ਆਪਣੇ ਵਰਕਰਾਂ ਨੂੰ ਮਿਲ ਸਕਦੇ ਹਨ ਤਾਂ ਉਥੋਂ ਚਾਰ ਕਿਲੋਮੀਟਰ ਦੂਰ ਲੱਗੇ ਹੋਏ ਧਰਨੇ ਵਿੱਚ ਜਾ ਕੇ ਲੋਕਾਂ ਦੀ ਗੱਲ ਕਿਉਂ ਨਹੀਂ ਸੁਣ ਸਕੇ।
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜਨੀਅਰ ਬਲਵਿੰਦਰ ਲਾਲਕਾ ਨੇ ਸਾਂਝੇ ਕੀਤੇ, ਉਹਨਾਂ ਕਿਹਾ ਕਿ ਮੁੱਖ ਮੰਤਰੀ ਨਾਟਕ ਕਰਨ ਵਿੱਚ ਮਾਹਰ ਹਨ ਪਰ ਲੋਕਾਂ ਦੀਆਂ ਦੁੱਖ ਤਕਲੀਫਾਂ ਗੱਲਾਂ ਬਾਤਾਂ ਸੁਣਨ ਲਈ ਉਹਨਾਂ ਕੋਲ ਸਮਾਂ ਨਹੀਂ। ਉੰਝ ਦਿਖਾਵੇ ਵਜੋਂ ਬਹੁਤ ਕੁਝ ਹੋ ਰਿਹਾ ਹੈ ਉਨਾਂ ਕਿਹਾ ਕਿ ਜੋ ਪੀੜਤ ਲੋਕ ਅਜਿਹੀ ਗਰਮੀ ਦੇ ਵਿੱਚ ਸੜਕ ਉੱਤੇ ਧਰਨਾ ਲਗਾਈ ਬੈਠੇ ਹਨ ਮੁੱਖ ਮੰਤਰੀ ਨੂੰ ਉਹਨਾਂ ਦੀ ਸਾਰ ਲੈ ਕੇ ਇਸ ਮਸਲੇ ਦਾ ਹੱਲ ਕੱਢਣਾ ਬਹੁਤ ਜਰੂਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly