ਬਾਲ ਕਹਾਣੀ – ਬੁਲਬੁਲ ਦਾ ਆਲ੍ਹਣਾ

(ਸਮਾਜ ਵੀਕਲੀ)- ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਕੁਝ ਪਸ਼ੂ – ਪੰਛੀ ਰਹਿੰਦੇ ਸਨ। ਇੱਕ ਦਿਨ ਇੱਕ ਪੰਛੀ ਬੁਲਬੁਲ ਨੇ ਇੱਕ ਆਲ੍ਹਣਾ ਪਾਇਆ। ਉਸ ਆਲ੍ਹਣੇ ਦੇ ਵਿੱਚ ਬੁਲਬੁਲ ਦੇ ਦੋ ਬੱਚੇ ਸਨ। ਬੱਚੇ ਬਹੁਤ ਸੋਹਣੇ ਸਨ। ਉੱਥੇ ਇੱਕ ਭਾਲੂ ਆ ਗਿਆ। ਭਾਲੂ ਨੇ ਰੁੱਖ ਨੂੰ ਜ਼ੋਰ ਨਾਲ ਹਿਲਾਇਆ। ਬੁਲਬੁਲ ਦਾ ਬੱਚਾ ਹੇਠਾਂ ਡਿੱਗ ਗਿਆ। ਰੱਬ ਦੀ ਕਿਰਪਾ ਨਾਲ ਬੱਚੇ ਨੂੰ ਕੁਝ ਨਹੀਂ ਹੋਇਆ। ਇੱਕ ਦਿਨ ਫਿਰ ਭਾਲੂ ਨੇ ਇਸ ਤਰ੍ਹਾਂ ਕੀਤਾ। ਪਰ ਕਬੂਤਰ ਨੇ ਬੁਲਬੁਲ ਦੇ ਬੱਚੇ ਨੂੰ ਚੁੱਕ ਕੇ ਉਸਦੇ ਆਲ੍ਹਣੇ ਵਿੱਚ ਰੱਖ ਦਿੱਤਾ। ਸਾਰੇ ਪੰਛੀਆਂ ਨੇ ਰਲ ਕੇ ਸ਼ੇਰ ਕੋਲ ਭਾਲੂ ਸ਼ਿਕਾਇਤ ਕੀਤੀ। ਸ਼ੇਰ ਨੇ ਭਾਲੂ ਨੂੰ ਪਕੜ ਲਿਆ। ਰਾਜੇ ਸ਼ੇਰ ਨੇ ਕਿਹਾ ਕਿ ਮੈਂ ਤੈਨੂੰ ਮਾਰ ਦੇਵਾਂਗਾ। ਭਾਲੂ ਨੇ ਰਾਜੇ ਸ਼ੇਰ ਤੋਂ ਮਾਫੀ ਮੰਗੀ ਤੇ ਕਿਹਾ ਕਿ ਰਾਜਾ ਜੀ ਮੈਨੂੰ ਮਾਫ ਕਰ ਦਿਓ। ਭਾਲੂ ਨੇ ਕੰਨ ਫੜ ਕੇ ਕਿਹਾ ਕਿ ਰਾਜਾ ਜੀ ਮੈਂ ਕਦੇ ਵੀ ਪਸ਼ੂਆਂ , ਜਾਨਵਰਾਂ ਤੇ ਪੰਛੀਆਂ ਨੂੰ ਤੰਗ – ਪਰੇਸ਼ਾਨ ਨਹੀਂ ਕਰਾਂਗਾ। ਫਿਰ ਸਾਰੇ ਖੁਸ਼ੀ – ਖੁਸ਼ੀ ਰਹਿਣ ਲੱਗ ਪਏ। ਸਿੱਖਿਆ :- ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਨੂੰ ਤੰਗ – ਪਰੇਸ਼ਾਨ ਨਹੀਂ ਕਰਨਾ ਚਾਹੀਦਾ।
ਨਵਦੀਪ ਕੌਰ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ – ਰੂਪਨਗਰ ( ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ) 9478561356 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleKerala clergy asks Muslims to skip Umrah, leisure trip for April 26