ਅੰਜਨਾ ਮੈਨਨ ਦੀ ਪਲੇਠੀ ਕਾਵਿ ਪੁਸਤਕ ” ਕੱਕੀਆਂ ਕਣੀਆਂ ” ਉਪਰ ਗੋਸ਼ਟੀ ਕਾਰਵਾਈ

ਅੰਜਨਾ ਮੈਨਨ ਦੀ ਕਵਿਤਾ ਗੰਭੀਰ ਅਤੇ ਗਹਿਰੀ ਹੈ – ਚੰਡਿਹੋਕ

 ਬਰਨਾਲਾ, ਮਾਰਚ(ਚੰਡਿਹੋਕ) ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਸ਼ਵ  ਔਰਤ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਦੇ ਵਿਸ਼ੇਸ਼ ਮਹਿਮਾਨ ਲੋਕ ਕਵੀ ਸੁਰਜੀਤ ਸਿੰਘ ਦਿਹੜ ਸਨ। ਇਸ ਸਮਾਗਮ ਵਿੱਚ ਕਵਿਤਰੀ ਅੰਜਨਾ ਮੈਨਨ ਦੀ ਪਲੇਠੀ ਮੌਲਿਕ ਪੁਸਤਕ ‘ਕੱਕੀਆਂ ਕਣੀਆਂ’ ਤੇ ਗੋਸ਼ਟੀ ਕਰਵਾਈ ਗਈ। ਇਸ ਤੋਂ ਇਲਾਵਾ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਦਾ ਪੀਐੱਚ.ਡੀ ਕਰਨ ‘ਤੇ ਅਤੇ ਕੰਵਰਜੀਤ ਭੱਠਲ ਦਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਪ੍ਰਬੰਧਕੀ  ਬੋਰਡ ਦਾ ਮੈਂਬਰ ਬਣਨ ‘ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਅਨਿਲ ਸ਼ੋਰੀ, ਕਵਿਤਰੀ ਅੰਜਨਾ ਮੈਨਨ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ,ਸ੍ਰ. ਕੰਵਰਜੀਤ ਭੱਠਲ, ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਅਤੇ ਲੋਕ ਕਵੀ ਸੁਰਜੀਤ ਸਿੰਘ ਦਿਹਾੜ ਸੁਸ਼ੋਭਤ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਅੰਜਨਾ ਮੈਨਨ ਦੀ ਕਾਵਿ ਪੁਸਤਕ “ਕੱਕੀਆਂ ਕਣੀਆਂ” ਉੱਪਰ  ਡਾਕਟਰ ਅਨਿਲ ਸ਼ੋਰੀ ਨੇ ‘ਕੱਕੀਆਂ ਕਣੀਆਂ ਕਾਵਿ ਸੰਗ੍ਰਹਿ ਦਾ ਥੀਮਕ  ਅਧਿਐਨ’ ਵਿਸ਼ਾ ਅਧਾਰਿਤ ਪੇਪਰ ਪੜ੍ਹਿਆ। ਸਾਹਿਤਕ ਵਿਦਵਾਨਾਂ ਵੱਲੋਂ ਪੇਪਰ ਅਤੇ ਪੁਸਤਕ ਉੱਪਰ ਭਖਵੀਂ ਬਹਿਸ ਕੀਤੀ ਗਈ ਜਿਸ ਵਿੱਚ ਵਿਸ਼ੇਸ਼ਤਾਵਾਂ ਦੇ ਨਾਲ਼-ਨਾਲ਼ ਊਣਤਾਈਆਂ ਨੂੰ ਵੀ ਉਭਾਰਿਆ ਗਿਆ।ਇਸ ਬਹਿਸ ਵਿਚ ਡਾਕਟਰ ਭੁਪਿੰਦਰ ਸਿੰਘ ਬੇਦੀ, ਡਾਕਟਰ ਤਰਸਪਾਲ ਕੌਰ, ਤੇਜਿੰਦਰ ਚੰਡਿਹੋਕ, ਤੇਜਾ ਸਿੰਘ ਤਿਲਕ ਅਤੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਮਾਲਵਿੰਦਰ ਸ਼ਾਇਰ ਨੇ ਅਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਪੇਪਰ ਅਤੇ ਪੁਸਤਕ ਉਪਰ ਉੱਠੇ ਸਵਾਲਾਂ ਦੇ ਜਵਾਬ ਡਾਕਟਰ ਅਨਿਲ ਸ਼ੋਰੀ ਅਤੇ ਕਵਿਤਰੀ ਅੰਜਨਾ ਮੈਨਨ ਵੱਲੋਂ ਬਾਖ਼ੂਬੀ ਦਿੱਤੇ ਗਏ। ਇਸ ਮੌਕੇ ਸਭਾ ਵੱਲੋਂ ਡਾਕਟਰ ਅਨਿਲ ਸ਼ੋਰੀ ਅਤੇ ਅੰਜਨਾ ਮੈਨਨ ਦਾ ਸਨਮਾਨ ਵੀ ਕੀਤਾ ਗਿਆ ।

ਸਮਾਗਮ ਦੇ ਦੂਜੇ ਭਾਗ ਵਿਚ ਹਾਲ਼ ਹੀ ਵਿਚ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਵੱਲੋਂ  ਧਰਮ ਅਧਿਐਨ ਦੇ ਵਿਸ਼ਾ ‘ਗੁਰਬਾਣੀ ਦਾ ਅਰੋਗਤਾ ਮਾਰਗ’ ਉੱਪਰ ਪੀਐੱਚ. ਡੀ. ਕਰਨ ‘ਤੇ ਅਤੇ ਕਲਾਕਾਰ ਮੈਗਜ਼ੀਨ ਦੇ ਸੰਪਾਦਕ ਕੰਵਰਜੀਤ ਭੱਠਲ ਦੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਜਾਣ ਤੇ ਸਨਮਾਨ ਕੀਤਾ ਗਿਆ। ਇਹਨਾਂ ਦੋਹਾਂ ਦਾ ਸਨਮਾਨ ਪੱਤਰ ਕ੍ਰਮਵਾਰ ਰਾਮ ਸਰੂਪ ਸ਼ਰਮਾ ਅਤੇ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਪੜ੍ਹਿਆ। ਇਹਨਾਂ ਦੋਵਾਂ ਸਖਸ਼ੀਅਤਾਂ ਦਾ ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਭੋਲਾ ਸਿੰਘ ਸੰਘੇੜਾ ਨੇ ਲੋਈਆਂ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ

ਸੁਰਜੀਤ ਸਿੰਘ ਦਿਹੜ,ਸਿਮਰਜੀਤ ਕੌਰ ਬਰਾੜ, ਪਾਲ ਸਿੰਘ ਲਹਿਰੀ, ਹਾਕਮ ਸਿੰਘ ਰੂੜੇਕੇ, ਲਛਮਣ ਦਾਸ ਮੁਸਾਫ਼ਿਰ,ਡਾਕਟਰ ਸੁਰਿੰਦਰ ਭੱਠਲ, ਚਰਨ ਸਿੰਘ ਭਦੌੜ, ਮਨਦੀਪ ਕੌਰ ਭਦੌੜ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ਼ ਰੰਗ ਬੰਨ੍ਹਿਆ।

ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਸਕੂਲ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਦਾ ਸਭਾ ਦੇ ਸਮਾਗਮਾਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਅੰਤ ਵਿੱਚ ਸਭਾ ਦੇ ਮੈਂਬਰ ਰਘਬੀਰ ਸਿੰਘ ਗਿੱਲ ਕੱਟੂ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਰਮਿੰਦਰ ਸਿੰਘ, ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਗਿੱਲ, ਡਾ. ਰਾਮਪਾਲ ਸ਼ਾਹਪੁਰੀ, ਸਰਦਾਰਾ ਸਿੰਘ, ਜਗਰਾਜ ਕੌਰ, ਅਵਤਾਰ ਸਿੰਘ ਰਾਏਸਰ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਚਰਨ ਸਿੰਘ ਭੋਲਾ ਜਾਗਲ, ਨਰਿੰਦਰ ਕੌਰ, ਸੁਖਪਾਲ ਕੌਰ ਬਾਠ ਆਦਿ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSamaj Weekly = 21/03/2024
Next articleਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ