(ਸਮਾਜ ਵੀਕਲੀ)- ਇੱਕ ਆਦਮੀ ਸੜਕ ਤੇ ਤੁਰਿਆ ਜਾਂਦਾ ਸੀ।ਸੁੰਨਸਾਨ ਜਿਹੀ ਥਾਂ ਆਈ, ਤਾਂ ਉਧਰੋਂ ਇੱਕ ਕੁੱਤਾ ਆ ਰਿਹਾ ਸੀ। ਆਦਮੀ ਡਰਦਾ ਸੜਕ ਦੇ ਕਿਨਾਰੇ ਨੂੰ ਹੋ, ਚੁਕੰਨਾ ਜਿਹਾ ਹੋ ਗਿਆ। ਕੁੱਤਾ ਵੀ ਆਦਮੀ ਤੋਂ ਡਰਦਾ ਹੋਲੀ ਹੋਲੀ ਕੋਲ ਦੀ ਲੰਘ ਗਿਆ। ਆਦਮੀ ਨੇ ਸੋਚਿਆ,ਲੈ ਮੈਂ ਤਾਂ ਇਸ ਤੋਂ ਉਈ ਡਰ ਗਿਆ,ਇਹ ਤਾਂ ਆਪ ਮੇਰੇ ਕੋਲੋਂ ਡਰਕੇ ਲੰਘਿਆ। ਇਹੋ ਗੱਲ ਕੁੱਤੇ ਨੇ ਸੋਚੀ ਸੀ।
ਆਦਮੀ ਕਿਤੇ ਜਾ ਕੇ ਵਾਪਸ ਮੁੜਿਆ ਆ ਰਿਹਾ ਸੀ। ਉਧਰੋਂ ਕੁੱਤਾ ਵੀ ਮੁੜਿਆ ਆ ਰਿਹਾ ਸੀ।ਇਸ ਵਾਰ ਉਹ ਦੋਨੋਂ ਇੱਕ ਦੂਜੇ ਤੋਂ ਨਾ ਡਰੇ।ਜਦ ਕੁੱਤਾ ਆਦਮੀ ਦੇ ਬਰਾਬਰ ਆਇਆ, ਤਾਂ ਕਹਿਣ,” ਤੂੰ ਮੇਰੇ ਤੋਂ ਡਰ ਕਿਉਂ ਗਿਆ ਸੀ”। ਆਦਮੀ ਕਹਿੰਦਾ,”ਜੇ ਉਪਰਾ ਕੁੱਤਾ ਵੱਢ ਲਵੇ, ਘੱਟੋ ਘੱਟ ਢਿੱਡ ‘ਚ’ਸੱਤ ਟੀਕੇ ਲੱਗਦੇ ਨੇ, ਪਰ ਤੂੰ ਮੇਰੇ ਤੋਂ ਕਿਉਂ ਡਰਿਆ, ਮੇਰੇ ਹੱਥ ਚ ਤਾਂ ਕੋਈ ਸੋਟੀ ਤੇ ਰੋੜਾ ਵੀ ਨਹੀਂ ਸੀ। ਕੁੱਤਾ ਕਹਿੰਦਾ, “ਮੈਂ ਤਾਂ ਡਰਿਆ ਸੀ ਕਿ ਮੇਰੇ ਵੱਢੇ ਦਾ ਇਲਾਜ ਤਾਂ ਹੈ, ਪਰ ਜੇ ਕਿਤੇ ਆਦਮੀ ਕਿਸੇ ਨੂੰ ਵੱਢ ਲਵੇ,ਉਹਦਾ ਕਿਤੇ ਵੀ ਇਲਾਜ ਨਹੀਂ “।
ਨੇਤਰ ਸਿੰਘ ਮੁੱਤੋ (ਸਮਰਾਲਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly