ਗੁਰਪ੍ਰਤਾਪ ਸਿੰਘ ਇੰਸਪੈਕਟਰ ਬਣੇ ਥਾਣਾ ਕੂਮ ਕਲਾਂ ਦਾ ਅਹੁਦਾ ਸੰਭਾਲਿਆ 

ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ -ਪੰਜਾਬ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਗੁਰਪ੍ਰਤਾਪ ਸਿੰਘ ਜੋ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣ ਗਏ ਹਨ। ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਜੀ ਨੇ ਗੁਰ ਪ੍ਰਤਾਪ ਸਿੰਘ ਨੂੰ ਪੁਲਿਸ ਡਿਸਕ ਲਾ ਕੇ ਸਨਮਾਨਿਤ ਕੀਤਾ। ਗੁਰ ਪ੍ਰਤਾਪ ਸਿੰਘ ਇੰਸਪੈਕਟਰ ਬਣਕੇ ਜਿਲਾ ਲੁਧਿਆਣਾ ਅਧੀਨ ਪੈਂਦੇ ਪੁਲਿਸ ਥਾਣਾ ਕੂਮ ਕਲਾਂ ਦੇ ਮੁਖੀ ਵਜੋਂ ਤਾਇਨਾਤ ਹੋ ਗਏ ਹਨ। ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲ ਕੇ ਪੁਲਿਸ ਥਾਣਾ ਕੂੰਮ ਕਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ। ਗੁਰ ਪ੍ਰਤਾਪ ਸਿੰਘ ਨੂੰ ਤਰੱਕੀ ਮਿਲਣ ਉੱਤੇ ਪੁਲਿਸ ਅਫਸਰਾਂ, ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਹੋਰ ਸਮਾਜ ਸੇਵੀਆਂ ਵੱਲੋਂ ਵਧਾਈ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਾਣੀਆਂ ਤੋਂ ਸਿੱਖ ਲਓ
Next articleਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਪ੍ਰਸਿੱਧ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਔਰਤ ਤੇ ਵਿਸੇਸ਼ ਲਿਖਤ ਨੂੰ , ਆਪਣੇ ਸਟਾਫ ਸਹਿਤ ਲੋਕ ਅਰਪਣ ਕੀਤਾ