ਕੁਦਰਤ ਦਾ ਭਾਣਾ

(ਸਮਾਜ ਵੀਕਲੀ)

 

ਦਾਣਾ- ਫੱਕਾ ,ਹਵਾ- ਪਾਣੀ, ਸਭ ਉਸਦੇ ਹੁੁਕਮ ਚ ਚੱਲਦਾ,
ਇਕ ਸਾਹ ਨਾ ਉਪਰ ਥੱਲੇ , ਸਭ ਉਸਦੇ ਹੁਕਮ ਚ ਚੱਲਦਾ

ਸੂਰਜ, ਚੰਦ, ਤਾਰੇ, ਦਿਨ ਤੇ ਰਾਤ ਉਸਦੀ ਰਜ਼ਾ ਚ ਚੱੜ੍ਹਦੇ ,
ਹੋਣੀ ਦੀ ਹੁੰਦੀ ਬੱਲੇ- ਬੱਲੇ, ਬੰਦਾ ਰਹਿ ਜਾਂਦਾ ਹੱਥ ਮੱਲਦਾ,

ਚੰਗਾ-ਮੰਦਾ, ਬੁਰਾ – ਭਲਾ, ਸਭ ਏਥੇ ਹੀ ਪਰਖ ਹੋ ਜਾਂਦਾ,
ਕੱਲੇ ਆਏ ਜਾਣਾ ਕੱਲੇ-ਕੱਲੇ , ਸਿਵਾ ਸਭ ਦਾ ਹੀ ਬੱਲਦਾ ,

ਚੋਰ ਬਜਾਰੀ, ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ ਪਾਪ ਕਮਾਈ,
ਪਾਪ ਦਾ ਬੇੜਾ ਭਰ ਉਛੱਲੇ, ਹੁਕਮਨਾਮਾ ਉਹੀ ਹੈ ਘੱਲਦਾ,

ਕਦੇ ਰਾਜਾ ਤੇ ਕਦੇ ਫ਼ਕੀਰ , ਕੁਦਰਤ ਦਾ ਭਾਣਾ ਹੈ ਵਰਤਦਾ,
ਸੈਣੀ ਨੇਕੀਆਂ ਬੰਨ੍ਹ ਲੈ ਪੱਲੇ , ਰੱਬ ਬੇਈਮਾਨੀ ਨਾ ਝੱਲਦਾ

ਸੁਰਿੰਦਰ ਕੌਰ ਸੈਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕੁੜੀਆਂ ਤੇ ਹਾਲਾਤ