ਸਵੀਪ ਤਹਿਤ ਸਿੱਖਿਆਰਥੀਆਂ ਨੂੰ ਵੋਟ ਦੇ ਮੱਹਤਬ ਬਾਰੇ ਜਾਗਰੂਕ ਕੀਤਾ

ਵੋਟ ਦੇ ਮੱਹਤਵ ਬਾਰੇ ਚਰਚਾ ਕਰ ਸਿੱਖਿਆਰਥੀਆਂ ਨੂੰ ਵੋਟ ਪਾਉਣ ਲਈ ਕੀਤਾ ਉਤਸ਼ਾਹਿਤ
 ਕਪੂਰਥਲਾ ,(ਕੌੜਾ)- ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਸ਼੍ਰੀ ਮਤੀ ਇਰਵਿਨ ਕੌਰ ਜਿਲ੍ਹਾ ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾ ਦੀ ਪਾਲਣਾ ਹਿੱਤ ਅਤੇ ਸਹਾਇਕ ਸਵੀਪ ਨੋਡਲ ਅਫਸਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਸਵੀਪ ਵਿਸ਼ੇਸ਼ ਜਾਗਰੁਕਤਾ ਕੈਂਪ ਦਾ ਆਯੋਜਨ ਸਵੀਪ ਟੀਮ ਮੈਂਬਰਜ਼ ਵਲ੍ਹੋਂ ਜਿਲ੍ਹਾ ਰੋਜਗਾਰ ਦਫਤਰ ਕਪੂਰਥਲਾ ਵਿਖੇ ਕੀਤਾ ਗਿਆ।ਇਸ ਮੌਕੇ ਸਹਾਇਕ ਸਵੀਪ ਨੋਡਲ ਅਫਸਰ ਪਰਮਜੀਤ ਸਿੰਘ ਵਲ੍ਹੋਂ ਸਿੱਖਿਆਰਥੀਆਂ ਨੂੰ ਲੋਕਤੰਤਰ ਦੀ ਸਭ ਤੋਂ ਵੱਡੀ ਚੋਣ ਪ੍ਰਕਿਿਰਆ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਗਿਆ।ਸ੍ਰ:ਪਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਵੋਟ ਸਾਡਾ ਅਧਿਕਾਰ ਹੈ ਅਤੇ ਆਪਣੇ ਇਸ ਕੀਮਤੀ ਅਧਿਕਾਰ ਦੀ ਵਰਤੋ ਸਾਨੂੰ ਬਿਨਾਂ ਕਿਸੇ ਲਾਲਚ,ਡਰ ਜਾਂ ਕਿਸੇ ਹੋਰ ਕਾਰਨ ਤੋਂ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ।ਇਸ ਮੌਕੇ ਆਯੋਜਿਤ ਜਾਗਰੁਕਤਾ ਕੈਂਪ ਦੋਰਾਨ ਸਿੱਖਿਆਰਥੀਆਂ ਨੂੰ ਕਈ ਤਰ੍ਹਾਂ ਦੇ ਬੈਨਰ ਅਤੇ ਪੋਸਟਰਾਂ ਰਾਹੀਂ ਆਪਣੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਪ੍ਰੇਿਰਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਰਾਜਨ ਸ਼ਰਮਾਂ ਜਿਲ੍ਹਾ ਰੋਜਗਾਰ ਅਫਸਰ,ਦਵਿਦਰ ਸਿੰਘ ਵਾਲੀਆ, ਅਮਰਜੀਤ ਸਿੰਘ,ਜਗਦੀਪ ਸਿੰਘ,ਵਰੁਨ ਜੋਸ਼ੀ ਪਲੇਸਮੈਂਟ ਅਫਸਰ ਅਤੇ ਵੱਡੀ ਗਿਣਤੀ ਵਿੱਚ ਸਿੱਖਿਆਰਥੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਡ ਵਲਣੀ ਦੇ ਮਾਸਟਰ ਸੁਰਜੀਤ ਸਿੰਘ ਮੁੱਤੀ ਦਾ ਧਾਰਮਿਕ ਰਸਮਾਂ ਨਾਲ ਅੰਤਿਮ ਸੰਸਕਾਰ 
Next articleਅਧਿਆਪਕ ਦਲ ਵੱਲੋਂ ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਦਾ ਵਿਰੋਧ