(ਸਮਾਜ ਵੀਕਲੀ)
ਪਹਿਲਾਂ ਦੇਸ਼ ਸਾਡੇ ਵਿੱਚ ਆਏ
ਗੋਰੇ,
ਬੈਠ ਗਏ ਪੱਕੀ ਮਾਰ ਕੇ ਮੱਲ
ਮੀਆਂ।
ਢਾਈ ਸੋ ਸਾਲ ਦੇਸ਼ ਨੂੰ ਰਹੇ
ਲੁੱਟਦੇ,
ਪੈਸਾ ਵਿਦੇਸ਼ੀਂ ਰਹੇ ਸੀ ਘੱਲ
ਮੀਆਂ।
ਵੱਧ ਕੁਰਬਾਨੀਆਂ ਦਿੱਤੀਆਂ
ਪੰਜਾਬੀਆਂ ਨੇ,
ਸਾਮਰਾਜੀ ਦਿੱਤੇ ਇੱਥੋਂ ਦਬੱਲ
ਮੀਆਂ।
ਹੋਇਆ ਵੱਧ ਨੁਕਸਾਨ ਪੰਜਾਬ
ਦਾ ਸੀ,
ਦੁੱਖ ਅੱਜ ਤਾਈਂ ਰਿਹਾ ਝੱਲ
ਮੀਆਂ।
ਹੁਣ ਫੇਰ ਨਾ ਵੇਚੋ ਇਹ ਦੇਸ਼
ਸਾਡਾ,
ਰੱਖੋਂ ਨਿਗ੍ਹਾ ਸਵੱਲੀ ਇਹਦੇ ਵੱਲ
ਮੀਆਂ।
ਵੇਖੋ, ਹੋਰ ਸੂਬਿਆਂ ਚ ਜ਼ਮੀਨ
ਨਹੀਂ ਖ੍ਰੀਦ ਸਕਦਾ,
ਫਿਰ ਪੰਜਾਬ ਚ’ ਆਉਂਦੇ ਕਿਉਂ
ਚੱਲ ਮੀਆਂ।
ਉਦਯੋਗ ਲਾਉ ਇੱਥੇ ਪੰਜਾਬੀਆਂ
ਦੇ,
ਦਿਉ ਰੁਜ਼ਗਾਰ ਸਿੱਖਣ ਕੋਈ
ਵੱਲ ਮੀਆਂ।
ਵਿਦੇਸ਼ੀ ਨਿਵੇਸ਼ ਇਥੋਂ ਬੰਦ ਕਰ
ਦਿਓ,
ਪੰਜਾਬੀ ਕਰਨਗੇ ਆਪੇ ਹੱਲ
ਮੀਆਂ।
ਕਿਵੇਂ ਕੱਢਾਂਗੇ ਇਹਨਾਂ ਨੂੰ ਫਿਰ
ਦੇਸ਼ ਵਿੱਚੋਂ,
ਪੱਕੀ ਬਣਾਈ ਜਾਂਦੇ ਜੋ ਠੱਲ
ਮੀਆਂ।
ਨਵੇਂ ਜਖਮ ਹੋਰ ਨਾ ਦਿਓ
ਪੰਜਾਬ ਤਾਂਈ,
ਅੱਗੇ ਮਿਟੇ ਨੀਂ ਹੋਏ ਵੇ ਸੱਲ
ਮੀਆਂ।
ਹਰਪ੍ਰੀਤ ਪੱਤੋ, ਹੱਥ ਜੋੜ ਆਖੇ,
ਕੁਝ ਸਮਝੋ ਕਰੋ ਕੋਈ ਹੱਲ
ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly