(ਸਮਾਜ ਵੀਕਲੀ)-ਸਿਲਵਰ ਸੂਪ ਅਤੇ ਕਈ ਹੋਰ ਫਾਸਟ ਫੂਡ ਸਿਲਵਰ ਦੇ ਬਰਤਨਾਂ ਵਿੱਚ ਤਿਆਰ ਕੀਤੇ ਜਾਂਦੇ ਹਨ। ਇਸ ਨਾਲ ਸਾਡੇ ਅੰਦਰ ਸਿਲਵਰ ਦੇ ਕਣ ਜਾਂਦੇ ਹਨ।
ਪਲਾਸਟਿਕ ਦੇ ਬਰਤਨ ਫਾਸਟਫੂਡ ਅਕਸਰ ਹੀ ਪਲਾਸਟਿਕ ਦੇ ਬਰਤਨਾਂ ਵਿੱਚ ਵਰਤਾਇਆ ਜਾਂਦਾ ਹੈ ਜੋ ਸਿਹਤ ਲਈ ਨੁਕਸਾਨਦੇਹ ਹੈ।
ਪ੍ਰੈੱਸਰ ਕੁੱਕਰ ਬਹੁਤੇ ਵਾਰੀ ਫਾਸਟ ਫੂਡ ਨੂੰ ਪ੍ਰੈੱਸਰ ਕੁੱਕਰ ਤੇ ਤਿਆਰ ਕੀਤਾ ਜਾਂਦਾ ਹੈ ਇਸ ਨਾਲ ਭੋਜਨ ਗਲ੍ਹ ਜਾਂਦਾ ਹੈ ਪੱਕਦਾ ਨਹੀਂ।
ਐਰੋਰੂਟ ਕਈ ਵਾਰੀ ਫਾਸਟ ਫੂਡ ਨੂੰ ਗਾੜ੍ਹਾ ਕਰਨ ਲਈ ਵਿੱਚ ਐਰੋ ਰੂਟ ਮਿਲਾਇਆ ਜਾਂਦਾ ਹੈ ਜੋ ਸਰੀਰ ਦੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਪਾਮਆਇਲ ਤਕਰੀਬਨ ਸਾਰੇ ਹੀ ਫਾਸਟ ਫੂਡ ਪਾਮ ਆਇਲ ਚ ਪਕਾਏ ਜਾਂਦੇ ਹਨ ਕਿਉਂਕਿ ਇਹ ਸਭ ਤੋਂ ਸਸਤਾ ਹੈ ਤੇ ਸਰੀਰ ਲਈ ਹਾਨੀਕਾਰਕ।
ਅਜੀਨੋਮੀਟੋ ਚੀਨੀ ਨਮਕ ਦੇ ਨਾਮ ਨਾਲ ਜਾਣਿਆਂ ਜਾਂਦਾ ਇਹ ਸਾਲ੍ਟ ਵੀ ਸਿਹਤ ਨਾਲ ਖਿਲਵਾੜ ਕਰਦਾ ਹੈ।
ਤੇਜਾਬ ਸਵਾਦੀ ਚੱਟਣੀ ਬਣਾਉਣ ਲਈ ਇਮਲੀ ਦੀ ਜਗ੍ਹਾ ਵਰਤਿਆ ਜਾਂਦਾ ਤੇਜਾਬ ਸਾਨੂੰ ਬਿਮਾਰੀਆਂ ਦਿੰਦਾ ਹੈ।
ਇਹ ਜ਼ਹਿਰ ਖਾਕੇ ਇਕੱਲੇ ਤੁਸੀਂ ਨਹੀਂ ਮੈਂ ਵੀ ਕਹਿਂਦਾ ਹਾਂ ਕਿ ਫਾਸਟ ਫੂਡ ਬਹੁਤ ਸੁਆਦ ਹੁੰਦਾ ਹੈ। ਵੇਖਕੇ ਰਿਹਾ ਨਹੀਂ ਜਾਂਦਾ। ਵਿਆਹ ਸ਼ਾਦੀਆਂ ਵਿੱਚ ਵੀ ਅਸੀਂ ਦਾਲ ਰੋਟੀ ਛੱਡਕੇ ਸਟਾਲਾਂ ਵੱਲ ਦੋੜਦੇ ਹਾਂ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly