* ਸਮੱਸਿਆਵਾਂ ਤੇ ਮਾਨਸਿਕ ਰੋਗ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

(ਸਮਾਜ ਵੀਕਲੀ)-ਬਹੁਤੇ ਲੋਕ ਸਮੱਸਿਆਵਾਂ ਆਉਣ ਤੇ ਘਬਰਾ ਜਾਂਦੇ ਹਨ, ਮਾਨਸਿਕ ਰੋਗੀ ਹੋ ਜਾਂਦੇ ਹਨ, ਦਿਲ ਛੱਡ ਜਾਂਦੇ ਹਨ ਅਤੇ ਕੁੱਝ ਆਤਮ ਹੱਤਿਆ ਵੀ ਕਰ ਜਾਂਦੇ ਹਨ l

ਆਤਮ ਹੱਤਿਆ ਵੱਲ ਇਨਸਾਨ ਉਸ ਸਮੇਂ ਵਧਦਾ ਹੈ ਜਦੋਂ ਉਸ ਨੂੰ ਆਪਣੇ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਮਿਲਦਾ l ਉਸ ਨੂੰ ਲੱਗਣ ਲੱਗ ਪੈਂਦਾ ਹੈ ਕਿ ਮੇਰੀਆਂ ਸਮੱਸਿਆਵਾਂ ਦਾ ਹੱਲ ਮੌਤ ਹੀ ਹੈ l
ਆਤਮ ਹੱਤਿਆ ਇੱਕ ਇਹੋ ਜਿਹੀ ਮੌਤ ਹੈ ਜਿਸ ਤੋਂ ਬਚਿਆ ਜਾਂ ਬਚਾਇਆ ਜਾ ਸਕਦਾ ਹੈ l ਇਸ ਦਾ ਵਿਗਿਆਨਿਕ ਹੱਲ ਲੱਭਿਆ ਜਾ ਸਕਦਾ ਹੈ l ਮਾਨਸਿਕ ਰੋਗਾਂ ਦੇ ਮਾਹਰ ਇਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ ਪਰ ਬਹੁਤ ਲੋਕਾਂ ਦੀ ਧਾਰਮਿਕ ਸੋਚ ਜਾਂ ਗ਼ੈਰ ਵਿਗਿਆਨਿਕ ਸੋਚ ਮਰੀਜ਼ ਦਾ ਇਲਾਜ ਕਰਾਉਣ ਦੀ ਬਜਾਏ ਟੂਣੇ ਕਰਨ, ਸਾਧਾਂ ਸੰਤਾਂ ਕੋਲ ਜਾਣ, ਸੁੱਖਾਂ ਸੁੱਖਣ ਅਤੇ ਨਾਮ ਜਪਣ ਨਾਲ ਹੀ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਜਿਸ ਕਾਰਣ ਮਰੀਜ਼ ਗੰਭੀਰ ਮਾਨਸਿਕ ਰੋਗੀ ਬਣਦਾ ਜਾਂਦਾ ਹੈ ਅਤੇ ਅਖੀਰ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ l
ਇਸ ਦੇ ਉਲਟ ਤਰਕਸ਼ੀਲ ਜਾਂ ਵਿਗਿਆਨਿਕ ਸੋਚ ਰੱਖਣ ਵਾਲੇ ਲੋਕ ਕਿਤਾਬਾਂ ਪੜ੍ਹ ਕੇ ਅਤੇ ਵਿਚਾਰ ਵਟਾਂਦਰਾ ਕਰਕੇ ਆਪਣੇ ਮਸਲਿਆਂ ਦਾ ਹੱਲ ਲੱਭਣ ਦੇ ਯੋਗ ਬਣ ਜਾਂਦੇ ਹਨ l ਉਹ ਆਪਣੇ ਹੀ ਨਹੀਂ ਦੂਜਿਆਂ ਦੇ ਮਸਲੇ ਹੱਲ ਕਰਨ ਦੇ ਯੋਗ ਵੀ ਬਣ ਜਾਂਦੇ ਹਨ ਜਿਸ ਕਰਕੇ ਉਹ ਮਾਨਸਿਕ ਰੋਗਾਂ ਤੋਂ ਬਚੇ ਰਹਿੰਦੇ ਹਨ l ਇਸ ਦੇ ਬਾਵਯੂਦ ਵੀ ਜੇ ਕੋਈ ਵਿਗਿਆਨਿਕ ਸੋਚ ਰੱਖਣ ਵਾਲਾ ਮਾਨਸਿਕ ਰੋਗੀ ਬਣ ਜਾਂਦਾ ਹੈ ਤਾਂ ਉਹ ਸਹੀ ਥਾਂ ਤੇ ਇਲਾਜ ਕਰਾਉਣ ਨਾਲ ਜਲਦੀ ਠੀਕ ਹੋ ਜਾਂਦਾ ਹੈ ਕਿਉਂਕਿ ਉਹ ਸਾਧਾਂ ਸੰਤਾਂ ਦੇ ਡੇਰਿਆਂ ਤੇ ਨਹੀਂ ਭਟਕਦਾ l
ਅੱਜ ਸਮਾਜ ਵਿੱਚ ਨਿਗ੍ਹਾ ਮਾਰੀਏ ਤਾਂ ਤਕਰੀਬਨ 85% ਤੋਂ ਵੱਧ ਲੋਕ ਮਾਨਸਿਕ ਰੋਗਾਂ ਵਿੱਚ ਜੀਅ ਰਹੇ ਹਨ l ਬਹੁਤ ਸਾਰੇ ਵਿਕਸਿਤ ਮੁਲਕਾਂ ਵਿੱਚ ਵੀ ਇਹੀ ਹਾਲ ਹੈ l ਉਥੇ ਦਿਨੋਂ ਦਿਨ ਮਾਨਸਿਕ ਰੋਗਾਂ ਦੇ ਮਰੀਜ਼ਾਂ ਨੂੰ ਸਾਂਭਣ ਲਈ ਕੇਂਦਰ ਜਾਂ ਹਸਪਤਾਲ ਬਣ ਰਹੇ ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਜਾਂ ਮਸਲਿਆਂ ਨੂੰ ਸਮਝ ਕੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ l
ਇਸ ਪੱਖੋਂ ਤਰਕਸ਼ੀਲ ਜਾਂ ਤਰਕਸ਼ੀਲ ਸੰਸਥਾਵਾਂ ਨਾਲ ਜੁੜੇ ਮੈਂਬਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਲੱਖਾਂ ਲੋਕਾਂ ਦੇ ਮਾਨਸਿਕ ਰੋਗ ਦੂਰ ਕਰਕੇ ਉਨ੍ਹਾਂ ਨੂੰ ਇੱਕ ਨਵੀਂ ਤੰਦਰੁਸਤ ਜਿੰਦਗੀ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ l
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਵਿਗਿਆਨਿਕ ਸੋਚ ਅਪਣਾ ਕੇ ਮਾਨਸਿਕ ਤੌਰ ਤੇ ਮਜ਼ਬੂਤ ਹੋਈਏ ਤਾਂ ਕਿ ਅਸੀਂ ਆਪਣੀਆਂ ਸਮੱਸਿਆਵਾਂ ਦੇ ਵਿਗਿਆਨਿਕ ਹੱਲ ਲੱਭ ਸਕੀਏ l
ਵਿਗਿਆਨਿਕ ਸੋਚ ਅਪਣਾ ਕੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਪੇਸ਼ ਕਰ ਸਕਦੇ ਹਾਂ ਜਿਸ ਤੇ ਨਵੀਆਂ ਪੀੜ੍ਹੀਆਂ ਨੂੰ ਵੀ ਮਾਣ ਹੋਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਾ. ਟੱਲੇਵਾਲੀਆ ਨੇ ਗੁਰਬਾਣੀ ਅਧੀਨ ਅਰੋਗਤਾ ਮਾਰਗ ਸੰਬੰਧੀ 
Next articleਦੋ ਟੋਟਿਆਂ ਵਿਚ