(ਸਮਾਜ ਵੀਕਲੀ)
ਕਿਉਂ ਹਾਕਮਾਂ ਬਣ ਗਿਆ ਐਨਾ ਆਦਮਖੋਰ ਤੂੰ
ਕਿੰਨੀਆਂ ਜਾਨਾਂ ਲਵੇਂਗਾ ਇਹਨਾਂ ਬਾਡਰਾਂ ਤੇ ਹੋਰ ਤੂੰ
ਅੰਨਦਾਤੇ ਦੀ ਬੇਕਦਰੀ ਕਰ ਰਿਹਾ ਸੜਕਾਂ ਤੇ
ਕਿਸਾਨੀ ਮੰਗਾਂ ਵੱਲ ਕਿਉਂ ਨਹੀਂ ਕਰਦਾ ਗੌਰ ਤੂੰ
ਝੱਖੜ, ਮੀਂਹ, ਤੂਫ਼ਾਨਾਂ ਦੀ ਕੋਈ ਪਰਵਾਹ ਨਹੀਂ
ਹੌਸਲੇ ਨੇ ਬੁਲੰਦ , ਸਮਝ ਨਾ ਬੈਠੀ ਕਮਜ਼ੋਰ ਤੂੰ
ਹੰਕਾਰ ਦੇ ਨਸ਼ੇ ਨੇ ਤੈਨੂੰ ਤੀਲਾ ਤੀਲਾ ਕਰ ਦੇਣਾ
ਅਜੇ ਵੀ ਗੂੰਜਦੇ ਨਾਅਰਿਆਂ ਦਾ ਸੁਣਲੈ ਸ਼ੋਰ ਤੂੰ
ਤੇਰੇ ਫੋਕੇ ਡਰਾਵਿਆਂ ਤੋਂ ਡਰਨ ਵਾਲੇ ਲੋਕ ਨਾ
ਦਿਖਾ ਲਾ ਜਿਨ੍ਹਾਂ ਦਿਖਾਉਣਾ ਚਾਹੁੰਨਾ ਜ਼ੋਰ ਤੂੰ
ਇਸ ਤੋਂ ਪਹਿਲਾਂ ਕਿ ਸਬਰ ਪਿਆਲਾ ਛਲਕ ਜਾਵੇ
ਸਾਰੀਆਂ ਮੰਗਾ ਮੰਨ ਹੰਕਾਰ ਦੀ ਕੱਟਦੇ ਡੋਰ ਤੂੰ
ਹਾਕਮ ਦੀਆਂ ਗੱਲਾਂ ਤੇ ਨਾ ਕਰਦਾ ਯਕੀਨ ‘ਸੋਹੀ’
ਖੁਦ ਨੂੰ ਕਹਾਵੇੰ ਚੌਕੀਦਾਰ ਤੇ ਆਪ ਹੀ ਹੈ ਚੋਰ ਤੂੰ
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ (ਧੂਰੀ)
M. 9217981404
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly