(ਸਮਾਜ ਵੀਕਲੀ)
ਅੰਦੋਲਨ ਕਰਨਾ ਮਜਬੂਰੀ ਹੈ।
ਰੋਸ ਦਿਖਾਉਣਾ ਜ਼ਰੂਰੀ ਹੈ।
ਹੰਝੂ ਗੈਸ, ਪਾਣੀ ਦੀ ਵਾਛੜ,
ਦੇਸੀ ਘਿਓ ਦੀ ਚੂਰੀ ਹੈ।
ਨਾ ਲਾਲ ਏ ਨਾ ਚਿੱਟਾ ਏ,
ਸਾਡਾ ਲਹੂ ਸੰਧੂਰੀ ਹੈ।
ਦਿੱਲੀ ਜਿਤਿਉਂ ਬਿਨਾ ਸੱਜਣਾ,
ਸਾਡੀ ਹਰ ਖੁਸ਼ੀ ਅਧੂਰੀ ਹੈ।
ਦਿਮਾਗ ‘ਚ ਰੱਖ ਮੰਜ਼ਲ ਦਾ ਨਕਸ਼ਾ,
ਦਿਲ ਵਿੱਚ ਸਿਮਰਨ ਜ਼ਰੂਰੀ ਹੈ।
ਸਾਡੇ ਅਹਿਸਾਨ ਭੁੱਲੀਂ ਏਂ ਤੂੰ,
ਕਿਹੜੀ ਗੱਲ ਦੀ ਮਗਰੂਰੀ ਹੈ।
ਹੈ ਪੂਰਾ ਭਰੋਸਾ ਸਾਹਿਬ ‘ਤੇ,
ਜਿੱਤ ਦੀ ਆਸ ਪੂਰੀ ਹੈ।
ਕਰਨ ਕਾਰਨ ਤੂੰ ਏਂ ਦਾਤਾ,
ਸਾਡੀ ਤਾਂ ਐਵੇਂ ਮਸ਼ਹੂਰੀ ਹੈ।
ਮਰਨਾ ਹੈ ਸਭ ਨੇ ਇੱਕ ਦਿਨ,
ਪਰ ਜੀਣਾ ਬਹੁਤ ਜ਼ਰੂਰੀ ਹੈ।
ਮੰਜ਼ਲ ਪੈਰਾਂ ਹੇਠ ਅਸਾਡੀ,
ਬੱਸ ਇੱਕ ਕਦਮ ਦੀ ਦੂਰੀ ਹੈ।
ਡਾ. ਤੇਜਿੰਦਰ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly