ਚੰਡੀਗੜ, ਬੰਗਾ, ਅੱਪਰਾ (ਜੱਸੀ)-ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਐੱਨ. ਆਰ. ਆਈਜ਼ ਵੀਰਾਂ ਦੇ ਤੇ ਪੰਜਾਬ ਤੇ ਭਖਦੇ ਮੁੱਦਿਆਂ ‘ਤੇ ਸਮੂਹ ਪ੍ਰਵਾਸੀ ਭਾਰਤੀਆਂ ਨਾਲ ਮੁੱਖ ਮੰਤਰੀ ਭਵਨ ਚੰਡੀਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਦੌਰਾਨ ਲਗਭਗ ਸਾਢੇ 4 ਘੰਟੇ ਲੰਬੀ ਤੇ ਉਸਾਰੂ ਵਿਚਾਰ ਚਰਚਾ ਹੋਈ। ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਮੂਹ ਐੱਨ. ਆਰ. ਆਈਜ਼ ਵੀਰਾਂ ਨੂੰ ਭਰੋਸਾ ਤੇ ਵਿਸ਼ਵਾਸ਼ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਉਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਤਰੁੰਤ ਤੇ ਪ੍ਰਭਾਵੀ ਹਲ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਮੂਹ ਪ੍ਰਵਾਸੀ ਭਾਰਤੀਆਂ ਦੇ ਵਿਚਕਾਰ ਪੰਜਾਬ ਦੇ ਸਮੂਹ ਭਖਦੇ ਮੁੱਦਿਆਂ’ਤੇ ਵੀ ਲੰਬੀ ਵਿਚਾਰ-ਚਰਚਾ ਹੋਈ। ਮੀਟਿੰਗ ਦੌਰਾਨ ਉੱਘੇ ਐੱਨ. ਆਰ. ਆਈ ਸੁਰਜੀਤ ਸਿੰਘ ਗੋਸਲ (ਜੀਤਾ ਗੋਸਲ) ਯੂ. ਐੱਸ. ਏ ਨੇ ਸਮੂਹ ਐੱਨ. ਆਰ. ਆਈਜ਼ ਵੀਰਾਂ ਦੀ ਤਰਫ਼ੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਭਵਿੱਖ ਦੇ ਹਿੱਤ ‘ਚ ਹੋਈ ਇਸ ਲੰਬੀ ਤੇ ਉਸਾਰੂ ਵਿਚਾਰ-ਚਰਚਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਹਮੇਸ਼ਾ ਹੀ ਪੰਜਾਬ ਦੇ ਸਰਵਪੱਖੀ ਵਿਕਾਸ ਤੇ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਦੀ ਰਹੀ ਹੈ। ਇਸ ਮੌਕੇ ਐੱਨ. ਆਰ. ਆਈ ਸੁਰਜੀਤ ਸਿੰਘ ਗੋਸਲ (ਜੀਤਾ ਗੋਸਲ) ਯੂ. ਐੱਸ. ਏ, ਜਸਵੀਰ ਸਿੰਘ ਜੱਸੀ ਸੇਖੋਂ ਆਪ ਲੀਡਰ, ਹਰਪਿੰਦਰ ਗਿੱਲ ਕੈਨੇਡਾ, ਨੀਟੂ ਸੋਹੀ ਕੈਨੇਡਾ, ਰਾਣਾ ਸੇਖੋਂ ਯੂ. ਐੱਸ. ਏ, ਸੁਖਬੀਰ ਸੋਹੀ ਯੂ. ਐੱਸ. ਏ, ਰਾਜਬ ਬਾਵਜਾ ਯੂ. ਐੱਸ. ਏ, ਬਹਾਦਰ ਗਿੱਲ ਯੂ. ਐੱਸ. ਏ, ਬੰਟੀ ਯੂ. ਐੱਸ. ਏ ਤੇ ਸਮੂਹ ਐੱਨ. ਆਰ. ਆਈਜ਼ ਹਾਜ਼ਰ ਸਨ। ਇਸ ਮੌਕੇ ਬ੍ਰੇਕਫਾਸਟ ਤੇ ਲੰਚ ਵੀ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly