ਸਮਾਜ ਵੀਕਲੀ)
ਘੁੱਗੀਆਂ,ਚਿੱੜੀਆਂ,ਤਿੱਤਰ,ਮੁੱਕੇ, ਦਿਸੇ ਬਾਜਾਂ ਦੀ ਪਰਛਾਈ ਹੈ ਚਾਰੇ ਪਾਸੇ।
ਲੀਡਰਾਂ ਰ਼ਲਕੇ ਮੁਲਕ ਖਾ ਲਿਆ, ਮਜ਼੍ਹਬਾਂ ਦੀ ਅੱਗ ਲਾਈ ਹੈ ਚਾਰੇ ਪਾਸੇ।
ਕਿਸੇ ਥਾਂ ਰੈਲੀਆਂ,ਕਿਤੇ ਨੇ ਧਰਨੇ, ਲੋਕਾਂ ਵਿੱਚ ਦੁਹਾਈ ਹੈ ਚਾਰੇ ਪਾਸੇ।
ਬੇਲਗਾਮਾ ਕਿਉਂ ਹੋਇਆ ਸਿਸਟਮ ,ਕੈਸੀ ਹਾਲ ਦੁਹਾਈ ਹੈ ਚਾਰੇ ਪਾਸੇ।
ਆਟਾ ਦਾਲ ਤੇ ਲਾਏ ਵੋਟਰ, ਝੂਠਿਆਂ ਦੀ ਵਡਿਆਈ ਹੈ ਚਾਰੇ ਪਾਸੇ।
ਮਜ਼ਦੂਰ ਦਾ ਚੁੱਲ੍ਹਾ ਬਲਦਾ ਨਾਹੀਂ, ਰੱਜਿਆ ਦੀ ਵਡਿਆਈ ਹੈ ਚਾਰੇ ਪਾਸੇ।
ਭਰਕੇ ਮੁਲਕ ਬੇਗਾਨੇ ਉੱਡਦੇ, ਜਹਾਜ਼ਾਂ ਦੀ ਆਵਾਜਾਈ ਹੈ ਚਾਰੇ ਪਾਸੇ।
ਆਪਣੇ ਸਭ ਵਿਦੇਸ਼ੀ ਹੋਗੇ, ਪ੍ਰਵਾਸੀਆਂ ਰੌਣਕ ਲਾਈ ਹੈ ਚਾਰੇ ਪਾਸੇ।
ਬੇਰੁਜ਼ਗਾਰੀ ਫਾਹੇ ਲਾਉਂਦੀ, ਮਜ਼ਬੂਰੀਆਂ ਨੇ ਅੱਗ ਲਾਈ ਹੈ ਚਾਰੇ ਪਾਸੇ।
ਬੱਚੇ,ਮਾਪੇ ਬਿਲਕਣ ਭੁੱਖੇ, ਜ਼ਿੰਮੇਵਾਰੀਆਂ ਦੀ ਹਾਲ ਦੁਹਾਈ ਹੈ ਚਾਰੇ ਪਾਸੇ।
ਜਵਾਨੀ,ਮੁਲਕ ਬਾਹਰਲੇ ਤੁਰ ਗਈ, ਪਿੱਛੇ ਹਾਲ ਦੁਹਾਈ ਹੈ ਚਾਰੇ ਪਾਸੇ
ਘਰ ਘਰ ਨਸ਼ਿਆਂ ਸੱਥਤ੍ਰ ਵਿਛਾਏ,ਮੱਚੀ ਹਾਲ ਦੁਹਾਈ ਹੈ ਚਾਰੇ ਪਾਸੇ।
ਮਨਮਰਜ਼ੀ ਦੇ ਵਿਆਹ ਕਰਵਾਉਂਦੇ, ਮਿੱਟੀ ਪੱਤ ਰਲ਼ਾਈ ਹੈ ਚਾਰੇ ਪਾਸੇ।
ਫਿਰਨ ਨੌਕਰੀਓ ਵਾਂਝੇ ਲੋਕੀਂ, ਭੁੱਖਮਰੀ ਜਿਹੀ ਛਾਈਂ ਹੈ ਚਾਰੇ ਪਾਸੇ ।
ਇਲਾਜ਼ ਦੇ ਤੋੜੇ ਮਰਦੇ ਲੋਕੀਂ,ਕਿੰਝ ਠੱਗਾਂ ਅੱਗ ਲਗਾਈ ਹੈ ਚਾਰੇ ਪਾਸੇ।
ਕੈਸੀ ਹਾਲ ਦੁਹਾਈ ਹੈ ਚਾਰੇ ਪਾਸੇ, ਪੈਸੇ ਦੀ ਵਡਿਆਈ ਹੈ ਚਾਰੇ ਪਾਸੇ।
ਕਰਜੇ ਥੱਲੇ ਦੱਬੀ ਜਵਾਨੀ, ਪਈ ਕਿਰਤੀ ਰੂਹ ਕੁਮਲਾਈ ਹੈ ਚਾਰੇ ਪਾਸੇ।
ਧਰਮਾਂ ਲਈ ਨੇ ਲੜਦੇ ਲੋਕੀਂ,ਮਜ਼੍ਹਬਾਂ ਨੇ ਅੱਗ ਲਾਈ ਹੈ ਚਾਰੇ ਪਾਸੇ।
ਲੁੱਟਾ ਖੋਹਾ, ਧੱਕੇਸ਼ਾਹੀ , ਬੇਰੁਜ਼ਗਾਰੀ ਨੇ ਅੰਤ ਕਰਾਈ ਹੈ ਚਾਰੇ ਪਾਸੇ।
“ਸੰਦੀਪ” ਕੋਈ ਨਾ ਆਪਣਾ ਜਾਪੇ, ਓਪਰਿਆਂ ਦੀ ਰੁੱਤ ਆਈ ਹੈ ਚਾਰੇ ਪਾਸੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly