ਗਾਇਕ ਹਰਭਜਨ ਸ਼ੇਰਾ ਵਲੋਂ ਪ੍ਰਗਟ ਦਿਵਸ ਤੇ ਆਪਣਾ ਧਾਰਮਿਕ ਟਰੈਕ “ਜਿੱਥੇ ਗੁਰਾਂ ਚਰਨ ਪਾਏ” ਕੀਤਾ ਰਿਲੀਜ਼ – ਸੱਤੀ ਖੋਖੇਵਾਲੀਆ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਐਸ ਕੇ ਪ੍ਰੋਡਕਸ਼ਨ ਵਲੋਂ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੀ ਆਵਾਜ਼ ਵਿੱਚ ਖੂਬਸੂਰਤ ਟਰੈਕ “ਜਿੱਥੇ ਗੁਰਾਂ ਚਰਨ ਪਾਏ” ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ।  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਟਰੈਕ ਨੂੰ ਹਰਭਜਨ ਸ਼ੇਰਾ ਨੇ ਬਾਕਮਾਲ ਆਪਣੇ ਅੰਦਾਜ਼ ਵਿੱਚ ਗਾਇਆ ਹੈ।  ਸੱਤੀ ਖੋਖੇਵਾਲੀਆ ਅਤੇ ਜੱਸੀ ਬੰਗਾ ਇਸ ਟਰੈਕ ਦੇ ਪੇਸ਼ਕਾਰ ਹਨ । ਸੱਤੀ ਖੋਖੇਵਾਲੀਆ ਨੇ ਆਪਣੇ ਕਲਮ ਨਾਲ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ।  ਵੋਕਲ ਸਟੂਡੀਓ ਵਲੋਂ ਇਸ ਦਾ ਸ਼ਾਨਦਾਰ ਸੰਗੀਤ ਤਿਆਰ ਕੀਤਾ ਗਿਆ ਹੈ ਤੇ ਮਨਦੀਪ ਰੰਧਾਵਾ ਨੇ ਇਸਦਾ ਵੀਡੀਓ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਫਿਲਮਾਇਆ ਹੈ । ਜ਼ਿਕਰਯੋਗ ਹੈ ਕਿ ਗਾਇਕ ਹਰਭਜਨ ਸ਼ੇਰਾ ਪੰਜਾਬੀ ਸੰਗੀਤ ਵਿੱਚ ਲੰਬਾ ਸਮਾਂ ਆਪਣੀ ਗਾਇਕੀ ਅਤੇ ਆਪਣੇ ਗੀਤਾਂ ਰਾਹੀਂ ਨਾਮਣਾ ਖੱਟਣ ਵਾਲਾ ਉਹ ਅਲਬੇਲਾ ਗਾਇਕ ਹੈ, ਜਿਸ ਨੂੰ ਅੱਜ ਵੀ ਸਰੋਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਸੁਣਦੇ ਹਨ।  ਹਰਭਜਨ ਸ਼ੇਰਾ ਦੇ ਗਾਏ ਇਸ ਟਰੈਕ “ਜਿੱਥੇ ਗੁਰਾਂ ਚਰਨ ਪਾਏ” ਨੂੰ ਸੰਗਤ ਆਪਣਾ ਅਥਾਹ ਮੁਹੱਬਤ ਪਿਆਰ ਦੇ ਕੇ ਨਿਵਾਜੇਗੀ।  ਇਹੀ ਆਸ ਨਾਲ ਉਸ ਵਲੋਂ ਇਸ ਟਰੈਕ ਨੂੰ ਗੁਰਪੁਰਬ ਤੇ ਰਿਲੀਜ਼ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿਸ਼ਨਰੀ ਗਾਇਕਾ ਪ੍ਰੇਮ ਲਤਾ “ਗੁਰੂ ਰਵਿਦਾਸ ਦੀ ਬਾਣੀ” ਟਰੈਕ ਨਾਲ ਸੰਗਤ ਦੇ ਸਨਮੁੱਖ – ਰੱਤੂ ਰੰਧਾਵਾ
Next articleकिसान आंदोलन: गिरावट का द्योतक है बार एसोसिएशन अध्यक्ष का पत्र