ਲੋਕ ਗਾਇਕ ਸੁਖਵਿੰਦਰ ਪੰਛੀ ਨੇ ਵੀ ਰਿਲੀਜ਼ ਕੀਤਾ “ਰਵਿਦਾਸ ਗੁਰੂ” ਟਾਈਟਲ ਹੇਠ ਆਪਣਾ ਧਾਰਮਿਕ ਟਰੈਕ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਛੱਲੇ ਮੁੰਦੀਆਂ ਫੇਮ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਵਲੋਂ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨੂੰ ਗਾਉਂਦਿਆਂ ਆਪਣਾ ਨਵਾਂ ਸਿੰਗਲ ਟਰੈਕ “ਰਵਿਦਾਸ ਗੁਰੂ” ਦੇ ਟਾਈਟਲ ਹੇਠ ਰਿਲੀਜ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਟਰੈਕ ਦੀ ਸੋਸ਼ਲ ਮੀਡੀਏ ਤੇ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ “ਰਵਿਦਾਸ ਗੁਰੂ” ਟਾਈਟਲ ਹੇਠ ਇਸ ਟਰੈਕ ਨੂੰ ਏ ਕੇ ਪ੍ਰੋਡਕਸ਼ਨ ਨੇ ਲਾਂਚ ਕੀਤਾ ਹੈ ਅਤੇ ਇਸ ਦੇ ਪੇਸ਼ਕਾਰ ਤੇ ਗੀਤਕਾਰ ਅਮਨਦੀਪ  ਕਾਲਕਟ ਹਨ । ਇਸ ਟਰੈਕ ਦਾ ਸੰਗੀਤ ਹਰਪ੍ਰੀਤ ਸਿੰਘ ਵਲੋਂ ਦਿੱਤਾ ਗਿਆ ਤੇ ਗੁਰਮੀਤ ਦੁੱਗਲ ਵਲੋਂ ਇਸਦਾ ਵੀਡੀਓ ਫਿਲਮਾਂਕਣ ਕੀਤਾ ਗਿਆ ਹੈ । ਗਾਇਕ ਸੁਖਵਿੰਦਰ ਪੰਛੀ ਦੇ ਅਨੇਕਾਂ ਟਰੈਕ ਭਾਵੇਂ ਉਹ ਪੰਜਾਬੀ ਹੋਣ ਜਾਂ ਧਾਰਮਿਕ ਹਮੇਸ਼ਾ ਪ੍ਰਵਾਨ ਕੀਤੇ ਗਏ ਹਨ ਉਸ ਦੇ ਵਲੋਂ ਗਾਏ ਇਸ ਸਿੰਗਲ ਟਰੈਕ “ਰਵਿਦਾਸ ਗੁਰੂ” ਨੂੰ ਵੀ ਸੰਗਤ ਸਿਰ ਮੱਥੇ ਪ੍ਰਵਾਨ ਕਰੇਗੀ, ਇਹੀ ਆਸ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਲੋਕ ਗਾਇਕਾ ਗੁਰਿੰਦਰ ਨਾਜ਼ ਲੈ ਕੇ ਹਾਜ਼ਰ ਹੋਈ ਧਾਰਮਿਕ ਟਰੈਕ “ਰਵਿਦਾਸੀਆਂ ਦੀ ਬੱਲੇ ਬੱਲੇ” – ਲੱਖਾ ਨਾਜ਼
Next articleਸੂਫ਼ੀ ਗਾਇਕਾ ਮਨਜਿੰਦਰ ਮਨੀ ਆਪਣੇ ਨਵੇਂ ਧਾਰਮਿਕ ਟਰੈਕ  ” ਵਾਰੇ ਵਾਰੇ ਜਾਵਾਂ ” ਨਾਲ ਹੋਈ ਸੰਗਤ ਦੇ ਰੂਬਰੂ