ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝੀ

ਪਟਿਆਲਾ (ਸਮਾਜ ਵੀਕਲੀ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ 28 ਸਾਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਦੀਆਂ ਲਾਵਾਂ ਇੱਥੇ ਨਜ਼ਦੀਕ ਪਿੰਡ ਰੋੜੇਵਾਲ ਦੇ ਡੇਰਾ ਬਾਬਾ ਪੂਰਨ ਦਾਸ ਵਿਚ ਪੜ੍ਹੀਆਂ ਗਈਆਂ। ਉਨ੍ਹਾਂ ਦਾ ਵਿਆਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ ਨਾਲ ਹੋਇਆ। ਵਿਆਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਲ ਹੋਏ ਪਰ ਪਟਿਆਲਾ ਦਾ ਕੋਈ ਵੀ ਵਿਧਾਇਕ ਇਸ ਵੇਲੇ ਹਾਜ਼ਰ ਨਹੀਂ ਸੀ, ਕਿਉਂਕਿ ਪਰਿਵਾਰ ਨੇ ਆਪਣਾ ਨਿੱਜੀ ਅਤੇ ਸਾਦਾ ਪ੍ਰੋਗਰਾਮ ਹੀ ਰੱਖਿਆ ਗਿਆ ਸੀ। ਇਸ ਵੇਲੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵੀ ਸ਼ਾਮਲ ਹੋਏ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਥਾਈਲੈਂਡ: ਬਾਲ ਸੰਭਾਲ ਕੇਂਦਰ ’ਤੇ ਗੋਲੀਬਾਰੀ ’ਚ 36 ਹਲਾਕ
Next articleਕੈਲੀਫੋਰਨੀਆ ’ਚ ਅਗਵਾ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ