ਕਪੂਰਥਲਾ,( ਕੌੜਾ )- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਆਈ ਈ ਡੀ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਗੁਰਜੋਤ ਸਿੰਘ , ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵਿਨੇ ਬੁਬਲਾਨੀ ਆਈ ਏ ਐਸ , ਡਿਪਟੀ ਸਟੇਟ ਪ੍ਰੋਜੈਕਟਰ ਆਈ ਈ ਡੀ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਮੈਡਮ ਡਾ. ਗਿੰਨੀ ਦੁਗਲ ਅਤੇ ਸਟੇਟ ਸਪੈਸ਼ਲ ਐਜੂਕੇਟਰ ਆਈ ਈ ਡੀ ਮੈਡਮ ਨਿਧੀ ਗੁਪਤਾ ਅਤੇ ਸਹਾਇਕ ਆਈਡੀ ਪੰਜਾਬ ਮਨਪ੍ਰੀਤ ਸਿੰਘ ਆਦਿ ਦੀ ਨਿਰਦੇਸ਼ ਨਾਂ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਵਿਸ਼ੇਸ਼ ਖੇਡਾਂ ਦਾ ਦੋ ਰੋਜਾ ਖੇਡ ਟੂਰਨਾਮੈਂਟ 8 ਤੇ 9 ਫਰਵਰੀ 2024 ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ । ਜਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੇ ਸਹਿਯੋਗ ਨਾਲ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ/ ਸੈਕੰਡਰੀ ਕਪੂਰਥਲਾ ਕੰਵਲਜੀਤ ਸਿੰਘ , ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਅਤੇ ਡੀ ਐਸ ਈ ਕਪੂਰਥਲਾ ਗੋਪਾਲ ਕ੍ਰਿਸ਼ਨ ਦੀ ਦੇਖ ਰੇਖ ਹੇਠ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਕਰਵਾਏ ਜਾ ਰਹੇ ਦੋ ਰੋਜ਼ਾ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਦਾ ਉਦਘਾਟਨ 8 ਫ਼ਰਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਸਟੇਡੀਅਮ ਜਿਲਾ ਕਪੂਰਥਲਾ ਵਿਖੇ ਹੋਵੇਗਾ।
ਮੁੱਖ ਮੰਤਰੀ ਪੰਜਾਬ ਸ੍ਰ .ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰ .ਹਰਜੋਤ ਸਿੰਘ ਬੈਂਸ ਦੀ ਸਾਂਝੀ ਪ੍ਰੇਰਨਾ ਯੋਗ ਅਗਵਾਈ ਅਤੇ ਗਤੀਸ਼ੀਲ ਰਹਿਨੁਮਾਈ ਹੇਠ ਆਯੋਜਿਤ ਕੀਤੇ ਜਾ ਰਹੇ ਉਕਤ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅਥਲੈਟਿਕਸ, ਲੰਬੀ ਸਾਲ, ਸ਼ਾਟਪੁੱਟ, ਬੈਡਮਿੰਟਨ, ਟੇਬਲ ਟੈਨਿਸ ਹੈਂਡਬਾਲ, ਵਾਲੀਬਾਲ ਅਤੇ ਫੁਟਬਾਲ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ , ਇਸ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਪੰਜਾਬ ਦੇ ਸਾਰੇ ਜਿਲਿਆਂ ਦੇ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਪੜ੍ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਅਨੁਸਾਰ ਉਦਘਾਟਨੀ ਸਮਾਰੋਹ ਦੌਰਾਨ ਸ੍ਰੀ ਕਮਲ ਕਿਸ਼ੋਰ ਯਾਦਵ ਆਈ ਏ ਐਸ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਅੱਜ ਸਥਾਨਿਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਰਾਜ ਪੱਧਰੀ ਵਿਸ਼ੇਸ਼ ਖੇਡ ਮੁਕਾਬਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ/ ਸਕੰਡਰੀ ਕਪੂਰਥਲਾ ਕੰਵਲਜੀਤ ਸਿੰਘ, ਡਿਪਟੀ ਡੀ ਈ ਓ ਐਲੀਮੈਂਟਰੀ ਕਪੂਰਥਲਾ ਮੈਡਮ ਨੰਦਾ ਧਵਨ, ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ , ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਸੁਖਮਿੰਦਰ ਸਿੰਘ ਬਾਜਵਾ, ਡੀ ਐਸ ਈ ਕਪੂਰਥਲਾ ਗੋਪਾਲ ਕ੍ਰਿਸ਼ਨ, ਬੀ ਪੀ ਈ ਓ ਰਾਜੇਸ਼ ਕੁਮਾਰ, ਸੰਜੀਵ ਕੁਮਾਰ ਹਾਂਡਾ , ਭੁਪਿੰਦਰ ਸਿੰਘ, ਕਮਲਜੀਤ , ਸੀ ਐੱਚ ਟੀ ਜੈਮਲ ਸਿੰਘ ਸੇਖੂਪੁਰ , ਸੀ ਐੱਚ ਟੀ ਸੰਤੋਖ ਸਿੰਘ ਮੱਲ੍ਹੀ ਭਾਣੋ ਲੰਗਾ, ਬਿਕਰਮਜੀਤ ਸਿੰਘ , ਪ੍ਰਦੀਪ ਕੁਮਾਰ,ਲਕਸ਼ਦੀਪ ਸ਼ਰਮਾ ਡੋਗਰਾਂਵਾਲ, ਲੈਕ: ਸੁਰਜੀਤ ਸਿੰਘ ਥਿੰਦ ,ਸਟੈਨੋ ਵਿਨੋਦ ਕੁਮਾਰ ਬਾਵਾ , ਸੀ ਐੱਚ ਟੀ ਜੈਮਲ ਸਿੰਘ ਸੇਖੂਪੁਰ , ਸੀ ਐੱਚ ਟੀ ਸੰਤੋਖ ਸਿੰਘ ਮੱਲੀ ਭਾਣੋ ਲੰਗਾ, ਗੁਰਮੁੱਖ ਸਿੰਘ ਬਾਬਾ, ਰਾਜੀਵ ਪਾਠਣੀਆ , ਜਤਿੰਦਰ ਕੁਮਾਰ, ਆਦਿ ਨੇ ਜਾਇਜਾ ਲਿਆ ਅਤੇ ਰਾਜ ਪੱਧਰੀ ਵਿਸ਼ੇਸ਼ ਖੇਡ ਮੁਕਾਬਲੇ ਨੂੰ ਸਫਲ ਬਣਾਉਣ ਲਈ ਵੱਖ਼ — ਵੱਖ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly