ਬਜਟ ਚ ਮੱਧ ਵਰਗ ਲਈ ਐਲਾਨੀ ਗਈ ਆਵਾਸ ਯੋਜਨਾ ਇਕ ਕ੍ਰਾਂਤੀਕਾਰੀ ਕਦਮ-ਖੋਜੇਵਾਲ

ਕਪੂਰਥਲਾ,( ਕੌੜਾ )– ਅੰਤਰਿਮ ਬਜਟ ਤੇ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਦੂਰਅੰਦੇਸ਼ੀ ਬਜਟ ਹੈ ਅਤੇ ਇੱਕ ਵਿਕਸਤ ਭਾਰਤ ਦੀ ਨੀਂਹ ਰੱਖਦਾ ਹੈ।ਇਸ ਬਜਟ ਵਿਚ ਮੱਧ ਵਰਗ ਲਈ ਆਵਾਸ ਯੋਜਨਾ ਦਾ ਐਲਾਨ ਇੱਕ ਕ੍ਰਾਂਤੀਕਾਰੀ ਕਦਮ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਗਰੀਬੀ ਹਟਾਉਣ ਦਾ ਨਾਅਰਾ ਹੀ ਨਹੀਂ ਦਿੰਦੀ,ਸਗੋਂ ਗਰੀਬੀ ਹਟਾਉਂਦੀ ਹੈ।ਉਨ੍ਹਾਂ ਕਿਹਾ ਕਿ ਅੰਤਰਿਮ ਬਜਟ ਵਿੱਚ ਰੱਖਿਆ ਖੇਤਰ ਲਈ ਅਲਾਟਮੈਂਟ ਪਿਛਲੇ ਸਾਲ ਦੇ 5.94 ਲੱਖ ਕਰੋੜ ਰੁਪਏ ਤੋਂ ਵਧ ਕੇ 6.21 ਲੱਖ ਕਰੋੜ ਰੁਪਏ ਵਿੱਤੀ ਸਾਲ 2024-25 ਲਈ ਕਰ ਦਿੱਤਾ ਗਿਆ ਹੈ।ਇਹ ਵਾਧਾ ਪਿਛਲੇ ਸਾਲ ਦੇ ਮੁਕਾਬਲੇ 4.5 ਫੀਸਦੀ ਤੋਂ ਵੱਧ ਹੈ।ਰੱਖਿਆ ਬਲਾਂ ਨੂੰ ਬਜਟ ਦੇ ਤਹਿਤ ਆਧੁਨਿਕੀਕਰਨ ਦੇ ਲਈ 10,000 ਕਰੋੜ ਰੁਪਏ ਹੋਰ ਮਿਲੇ ਹਨ।ਖੋਜੇਵਾਲ ਨੇ ਕਿਹਾ ਕਿ ਬਜਟ ਭਾਸ਼ਣ ਭਾਰਤ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਦੀ ਮੋਦੀ ਸਰਕਾਰ ਦੀ ਯਾਤਰਾ ਵਿਚ ਪਿਛਲੇ 10 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਉਂਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੀ ਨੀਂਹ ਤੇ ਵਿਕਸਤ ਭਾਰਤ ਦੀ ਵਿਸ਼ਾਲ ਇਮਾਰਤ ਖੜੀ ਕੀਤੀ ਜਾ ਰਿਹਾ ਹੈ।ਇਸ ਸ਼ਾਨਦਾਰ ਯਾਤਰਾ ਰਾਹੀਂ ਦੇਸ਼ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਜੀ ਦਾ ਅਤੇ ਡੂੰਗੀ ਸੋਚ ਵਾਲੇ ਬਜਟ ਭਾਸ਼ਣ ਲਈ ਵਿੱਤ ਮੰਤਰੀ ਨਿਰਮਲੀ ਸੀਤਾਰਮਨ ਦਾ ਤਹਿ ਦਿਲੋਂ ਧੰਨਵਾਦ।ਖੋਜੇਵਾਲ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਨਰਿੰਦਰ ਮੋਦੀ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ।ਉਨ੍ਹਾਂ ਨੇ ਇਸ ਯਤਨ ਵਿੱਚ ਹਰੇਕ ਨਾਗਰਿਕ ਦੀ ਸ਼ਮੂਲੀਅਤ ਦੀ ਲੋੜ ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਜਦੋ ਭਾਰਤ ਨੂੰ1947 ਵਿੱਚ ਆਜ਼ਾਦੀ ਮਿਲੀ ਤਾਂ ਕਿਸੇ ਨੇ ਦੇਸ਼ ਨੂੰ ਵਿਸ਼ਵ ਪੱਧਰ ਤੇ ਮੋਹਰੀ ਬਣਾਉਣ ਦੀ ਕਲਪਨਾ ਵੀ ਨਹੀਂ ਕੀਤੀ ਸੀ।ਮੌਜੂਦਾ ਸਰਕਾਰ ਅਤੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ ਇੱਕ ਦਹਾਕੇ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਪ੍ਰਧਾਨ ਰਾਕੇਸ਼ ਗੁਪਤਾ,ਭਾਜਪਾ ਮਹਿਲਾ ਮੋਰਚਾ ਦੇ ਸੂਬਾ ਆਗੂ ਈਸ਼ਾ ਮਹਾਜਨ,ਸੀਨੀਅਰ ਆਗੂ ਮਧੂ ਸੂਦ,ਮੰਡਲ ਪ੍ਰਧਾਨ ਨੀਤੂ ਕੁਮਰਾ,ਸਾਬਕਾ ਮੰਡਲ ਪ੍ਰਧਾਨ ਆਭਾ ਆਨੰਦ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਰਜਿੰਦਰ ਸੁਲਤਾਨਵੀ ਸਮੇਤ ਅਨੇਕਾਂ ਰਾਮ ਭਗਤ ਸਨਮਾਨਿਤ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਨੇ ਵੈਟਲੈਂਡ ਜਾਗਰੂਕਤਾ ਦਿਵਸ ਮਨਾਇਆ