(ਸਮਾਜ ਵੀਕਲੀ)
‘ ਸਿੱਖ’ ਕੌਣ ਹੰੁਦਾ ਏ–ਨਵੇਂ ਅਰਥ ਪ੍ਰਦਾਨ ਕਰਦੀ
ਮਿੰਨੀ ਕਹਾਣੀ ਸਿੱਖ
ਸੁਖਮਿੰਦਰ ਸੇਖੋਂ ਸਾਹਿਬ ਦੀਆਂ ਮਿੰਨੀ ਕਹਾਣੀਆਂ ਮੈਂ ਲੰਬੇ ਅਰਸੇ ਤੋਂ ਪੜ੍ਹਦਾ
ਆ ਰਿਹਾ ਹਾਂ ਜੋ ਹਮੇਸ਼ਾ ਧਿਆਨ ਖਿੱਚਦੀਆਂ ਹਨ। ਪਰ ਐਥੇ ਮੈਂ ਉਨ੍ਹਾਂ ਦੀ ਮਿੰਨੀ ਕਹਾਣੀ ਸਿੱਖ ਤੇ ਵਿਚਾਰ ਪ੍ਰਗਟ ਕਰਨੇ ਚਾਹੰੁਦਾ ਹਾਂ। ਕਹਾਣੀ ਵਿੱਚ ਇੱਕ ਪਾਤਰ ਹੈ ਜਿਸ ਦਾ ਕੋਈ ਨਾਮਕਰਨ ਨਹੀਂ ਕੀਤਾ ਗਿਆ। ਦੇਖਣ ਨੂੰ ਉਹ ਸਾਧਾਰਣ ਹੈ ਤੇ ਸਾਦਾ ਪਹਿਰਾਵਾ ਹੈ। ਉਸ ਕੋਲ ਹਮੇਸ਼ਾ ਇੱਕ ਰੇਹੜੀ ਹੰੁਦੀ ਹੈ ਜਿਸ ਵਿੱਚ ਉਹ ਜ਼ਖਮੀਆਂ ਨੂੰ ਥਾਂ ਸਿਰ ਪਹੰੁਚਾਉਂਦਾ ਹੈ ਅਤੇ ਲਾਵਾਰਸ ਲੋਕਾ ਦੀਆਂ ਲਾਸ਼ਾਂ ਨੂੰ ਮੜ੍ਹੀਆਂ ਤੱਕ ਲੈ ਕੇ ਜਾਂਦਾ ਹੈ ਤੇ ਅਗਨ ਭੇਟ ਕਰਵਾਉਂਦਾ ਹੈ। ਗਰਮੀਆਂ ਵਿੱਚ ਉਹ ਮੜ੍ਹੀਆਂ ਤੇ ਗੁਰਦੁਆਰੇ ਦੇ ਵਿਚਕਾਰ ਪੈਂਦੇ ਇੱਕ ਬਿਰਖ ਹੇਠ ਠੰਢੇ ਪਾਣੀ ਦੀ ਛਬੀਲ ਲਗਾਉਂਦਾ ਹੈ ਅਤੇ ਆਉਂਦੇ ਜਾਂਦੇ ਰਾਹੀਆਂ ਨੂੰ ਠੰਢਾ ਜਲ ਛਕਾਉਂਦਾ ਹੈ। ਪਰ ਇੱਕ ਦਿਨ ਜਦੋਂ ਉਹ ਇੱਕ ਮੁਰਦੇ ਦਾ ਦਾਹ ਸਸਕਾਰ ਕਰਕੇ ਰੇਹੜੀ ਤੇ ਵਾਪਸ ਪਰਤ ਰਿਹਾ ਹੰੁਦਾ ਹੈ ਤਾਂ ਪਿੱਛਿਓਂ ਇੱਕ ਕਾਰ ਆ ਟੱਕਰ ਮਾਰਦੀ ਹੈ ਤੇ ਉਸ ਦੀ ਰੇਹੜੀ ਉਲਟ ਜਾਂਦੀ ਹੈ ਤੇ ਉਸ ਦੇ ਵੀ ਕਈ ਜਗ੍ਹਾ ਸੱਟਾਂ ਲੱਗਦੀਆਂ ਹਨ। ਪਰ ਜਦੋਂ ਉਹ ਆਪਣੇ ਜ਼ਖਮਾਂ ਵਿੱਚੋਂ ਨਿੱਕਲਦੇ ਲਹੂ ਦੀ ਪ੍ਰਵਾਹ ਨਾ ਕਰਦਾ ਹੋਇਆ ਹਿੰਮਤ ਕਰਕੇ ਉਠਦਾ ਹੈ ਤਾਂ ਕਾਰ ਵਿੱਚੋਂ ਤੇਜ਼ੀ ਨਾਲ ਇੱਕ ਸਰਦਾਰ ਜੀ ਉਤਰਦੇ ਹਨ ਤੇ ਉਸ ਦੀ ਗੱਲ੍ਹ ਤੇ ਕਸਕੇ ਚਪੇੜ ਮਾਰਦੇ ਹਨ, ਦੇਖਕੇ ਨ੍ਹੀਂ ਚੱਲ
ਹੰੁਦਾ, ਜੇ ਐਕਸੀਡੈਂਟ ਹੋ ਜਾਂਦਾ?
ਪਰ ਐਨੇ ਵਿੱਚ ਉਥੇ ਭੀੜ ਇਕੱਠੀ ਹੋ ਜਾਂਦੀ ਹੈ ਤੇ ਇੱਕ ਬੰਦਾ ਬੋਲਦਾ ਹੈ,
ਉਏ ਇਹ ਤਾਂ ਝੱਲਾ ਜੇ–?
ਸਰਦਾਰ ਦਾ ਇਹ ਸੁਣਕੇ ਗੁੱਸਾ ਹੋਰ ਭੜਕ ਉਠਦਾ ਹੈ ਪਰ ਭੀੜ ਦੀ
ਉਸ ਪ੍ਰਤੀ ਹਮਦਰਦੀ ਦੇਖਕੇ ਉਹ ਗੁੱਸੇ ਨਾਲ ਪੈਰ ਪਟਕਦਾ ਕਾਰ ਵੱਲ ਵੱਧਣ
ਲੱਗਦਾ ਹੈ–ਪਤਾ ਨ੍ਹੀਂ ਰੱਬ ਦਾ ਕੀ ਥੁੜ੍ਹਿਆ ਪਿਆ ਸੀ ਅਜਿਹੇ ਪਾਗਲਾਂ ਤੋਂ
ਬਿਨਾਂ–?
ਸਰਦਾਰ ਦੇ ਇਹ ਬੋਲ ਸੁਣਦਿਆਂ ਇੱਕ ਗਰੀਬੜੇ ਜਿਹੇ ਬੰਦੇ ਤੋਂ ਵੀ
ਰਿਹਾ ਨਾ ਗਿਆ–ਇਹ ਪਾਗਲ ਨ੍ਹੀਂ–ਇਹ ਤਾਂ ਗੁਰੂ ਕਾ ਸਿੱਖ ਐ।
ਇਵੇਂ ਮੈਨੂੰ ਇਹ ਕਹਾਣੀ ਪੜ੍ਹਦਿਆਂ ਮਨ ਨੂੰ ਝੰਜੋੜ ਜਾਂਦੀ ਹੈ ਤੇ ਸਿੱਖ ਤੇ
ਸਰਦਾਰ ਦੀ ਪਰਿਭਾਸ਼ਾ ਦੇ ਅਸਲ ਮਾਅਨੇ ਵੀ ਸਮਝਾ ਜਾਂਦੀ ਹੈ। ਦਰਅਸਲ ਸਿੱਖਾਂ ਨੂੰ ਆਮ ਕਰਕੇ ਇੱਕ ਅੱਤਵਾਦੀ ਜਾਂ ਖਾੜਕੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਕਿ ਅਸਲ ਸਿੱਖ ਤਾਂ ਭਾਈ ਘਨੱਈਆ ਤੇ ਭਗਤ ਪੂਰਣ ਸਿੰਘ ਦਾ ਰੂਪ ਹੰੁਦੇ ਹਨ। ਸਾਨੂੰ ਗੁਰੂਆਂ ਤੇ ਗੁਰੂ ਗੰ੍ਰਥ ਤੋਂ ਸੇਧ ਲੈਣ ਦੀ ਲੋੜ ਹੈ। ਕਹਾਣੀ ਇਹੋ ਸੰਦੇਸ਼ ਦਿੰਦੀ ਜਾਪਦੀ ਹੈ। ਇਸ ਕਹਾਣੀ ਵਿੱਚ ਇੱਕ ਸਿੱਖ ਦੇ ਕਿਰਦਾਰ ਤੇ ਅਮਲ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸ਼ਾਇਦ ਇਸੇ ਕਰਕੇ ਮੈਨੂੰ ਇਸ ਕਹਾਣੀ ਨੇ ਭਾਵੁਕ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ।
ਰਮੇਸ਼ਵਰ ਸਿੰਘ
99148-80392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly