ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ “ਲਾਲ ਗੁਰੂ ਰਵਿਦਾਸ ਦੇ” ਸਿੰਗਲ ਟਰੈਕ ਨਾਲ ਹੋਇਆ ਸੰਗਤ ਦੇ ਰੂਬਰੂ ਤਾਜ ਇੰਟਰਟੇਨਮੈਂਟ ਅਤੇ ਰੱਤੂ ਰੰਧਾਵਾ ਵਲੋਂ ਪੇਸ਼ ਕੀਤਾ ਗਿਆ ਸਿੰਗਲ ਟਰੈਕ

ਕਨੇਡਾ /ਵੈਨਕੂਵਰ ( ਕੁਲਦੀਪ ਚੁੰਬਰ )- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਨੌਜਵਾਨ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਵਲੋਂ ਆਪਣਾ ਸਿੰਗਲ ਟਰੈਕ “ਲਾਲ ਗੁਰੂ ਰਵਿਦਾਸ ਦੇ” ਟਾਈਟਲ ਹੇਠ ਸੰਗਤ ਦੀ ਝੋਲੀ ਪਾਇਆ ਗਿਆ ਹੈ।  ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਤਾਜ ਇੰਟਰਟੇਨਮੈਂਟ ਕੰਪਨੀ ਅਤੇ ਰੱਤੂ ਰੰਧਾਵਾ ਵਲੋਂ ਜਾਰੀ ਕਰ ਦਿੱਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਨੇ ਦੱਸਿਆ ਕਿ ਇਸ ਟਰੈਕ ਨੂੰ ਬੜੀ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ।  ਜਿਸ ਨੂੰ ਕੌਮ ਦੀ ਮਹਾਨ ਮਿਸ਼ਨਰੀ ਕਲਮ ਰੱਤੂ ਰੰਧਾਵਾ ਨੇ ਕਲਮਬੱਧ ਕੀਤਾ ਹੈ ਅਤੇ ਇਸ ਟਰੈਕ ਨੂੰ ਆਪਣੀ ਸ਼ਾਨਦਾਰ ਆਵਾਜ਼ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਦਿੱਤੀ ਹੈ । ਜ਼ਿਕਰਯੋਗ ਹੈ ਕਿ ਵਿੱਕੀ ਬਹਾਦਰਕੇ ਪਿਛਲੇ ਕਰੀਬ ਇੱਕ ਦਹਾਕੇ ਤੋਂ ਮਿਸ਼ਨ ਦੀਆਂ ਸੇਵਾਵਾਂ ਵਿੱਚ ਬਤੌਰ ਏ ਗਾਇਕ ਆਪਣੀ ਡਿਊਟੀ ਦੇ ਰਿਹਾ ਹੈ । ਇਸ ਟਰੈਕ ਦਾ ਸੰਗੀਤ ਅਮਰ ਦਾ ਮਿਊਜਿਕ ਮਿਰਰ ਵਲੋਂ ਦਿੱਤਾ ਗਿਆ ਹੈ ਤੇ ਸਨੀ ਫਿਲਮ ਵਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ।  ਵੱਖ-ਵੱਖ ਸੋਸ਼ਲ ਧਾਰਮਿਕ ਸਾਈਟਾਂ ਤੇ ਇਸ ਟਰੈਕ ਨੂੰ ਜਲਦ ਹੀ ਸੰਗਤ ਦੀ ਰੂਬਰੂ ਕਰ ਦਿੱਤਾ ਜਾਵੇਗਾ। ਜਿਸਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਤੇਰਾ ਕੀ ਲੱਗਦਾ ਰਵਿਦਾਸ ਗੁਰੂ” ਸਿੰਗਲ ਟਰੈਕ ਨਾਲ ਦਲਬੀਰ ਹਰੀਪੁਰੀਆ ਹੋਇਆ ਹਾਜ਼ਰ
Next articleਦਲਿਤ ਵਿਰੋਧੀ ਅਨਿਆ ਅਤੇ ਈਵੀਐਮ ਖਿਲਾਫ  ਜਬਰ ਜੁਲਮ ਵਿਰੋਧੀ ਫਰੰਟ ਤੇ ਐਸਸੀ /ਬੀਸੀ ਮੁਲਾਜ਼ਮ ਜਥੇਬੰਦੀਆਂ ਨੇ  ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ