(ਸਮਾਜ ਵੀਕਲੀ)
ਕਹਿੰਦੇ ਮਾਂ-ਬੋਲੀ ਮੈਨੂੰ ਸਭ ਤੋਂ ਪਹਿਲਾਂ,
ਬਾਅਦ ਵਿੱਚ ਦੁਨੀਆਂ ਸਾਰੀ ਏ,
ਰਮੇਸ਼ਵਰ ਸਿੰਘ ਜੀ ਦੀ ਇਹ ਗੱਲ,
ਸਾਨੂੰ ਲੱਗਦੀ ਸਭ ਤੋਂ ਪਿਆਰੀ ਏ!
ਮਿੱਟੀ ਦੇ ਨਾਲ ਜੁੜ ਕੇ ਰਹਿੰਦੇ ,
ਤਾਂਹੀਓ!ਸਭ ਦੇ ਮਨ ਨੂੰ ਭਾਉਦੇ ਨੇ,
ਰਮੇਸ਼ਵਰ ਸਿੰਘ ਜੀ ਵਰਗੇ ਇਨਸਾਨ,
ਦੁਨੀਆਂ ਤੇ ਵਿਰਲੇ ਹੀ ਆਉਂਦੇ ਨੇ !
ਮਾਂ-ਬੋਲੀ ਦੀ ਸੇਵਾ ਉਹ ,ਕਰਦੇ ਨੇ ਅਣਥੱਕੇ
ਇਹੀ ਉਹਨਾਂ ਦੀ ਪੂਜਾ,ਇਹੀ ਮਦੀਨਾ-ਮੱਕੇ !
ਮਾਂ-ਬੋਲੀ ਦੀ ਹੀ ਜੋਤ ਸਦਾ,
ਮਨ ਦੇ ਵਿੱਚ ਜਗਾਉਂਦੇ ਨੇ,
ਰਮੇਸ਼ਵਰ ਸਿੰਘ ਜੀ ਵਰਗੇ ਇਨਸਾਨ,
ਦੁਨੀਆਂ ਤੇ ਵਿਰਲੇ ਹੀ ਆਉਦੇ ਨੇ !
ਸੱਚ ਲਿਖਣ ਤੋਂ ਕਲਮ ਉਹਨਾਂ ਦੀ ,
ਕਦੇ ਵੀ ਨਾ ਘਬਰਾਈ ,
ਸੱਚ ਦੇ ਰਸਤੇ ਤੋ ਜੇ ਕੋਈ ਡੋਲੇ ,
ਕਰਦੇ ਨੇ ਉਹਦੀ ਹੌਂਸਲਾ-ਅਫ਼ਜ਼ਾਈ!
ਸੱਚ ਲਿਖਣ ਤੋ ਕਦੇਂ ਨੀ ਘਬਰਾਉਣਾ,
ਮੁੱਖੋ ਹਮੇਸ਼ਾਂ ਇਹੀ ਫ਼ਰਮਾਉਂਦੇ ਨੇ ,
ਰਮੇਸ਼ਵਰ ਸਿੰਘ ਜੀ ਵਰਗੇ ਇਨਸਾਨ,
ਦੁਨੀਆਂ ਤੇ ਵਿਰਲੇ ਹੀ ਆਉਂਦੇ ਨੇ !
ਮੇਰੀਆਂ ਰਚਨਾਵਾਂ ਨੂੰ ਦੇ ਕੇ ਉਹਨਾਂ,
ਅਖ਼ਬਾਰਾਂ ਦੇ ਵਿੱਚ ਸਥਾਨ ,
“ਰਾਹੁਲ ਲੋਹੀਆਂ” ਦੀ ਬਣਾਈਂ ਉਹਨਾਂ,
ਜੱਗ ਤੇਂ ਵੱਖਰੀ ਪਛਾਣ !
ਜੇ ਕੋਈ ਗ਼ਲਤੀ ਹੋ ਜਾਏ ,
ਬੜੇ ਪਿਆਰ ਨਾਲ ਸਮਝਾਉਂਦੇਂ ਨੇ ,
ਰਮੇਸ਼ਵਰ ਸਿੰਘ ਜੀ ਵਰਗੇ ਇਨਸਾਨ,
ਦੁਨੀਆਂ ਤੇਂ ਵਿਰਲੇ ਹੀ ਆਉਂਦੇ ਨੇ !
ਰਾਹੁਲ ਲੋਹੀਆਂ ਆਸਟਰੇਲੀਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly