26 ਜਨਵਰੀ ਦੀ ਟਰੈਕਟਰ ਪ੍ਰੇਡ ਚ ਤਹਿਸੀਲ ਧਰਮਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ 150 ਤੇ ਬੀਕੇਯੂ ਰਾਜੇਵਾਲ 100 ਟਰੈਕਟਰ ਲੈ ਕੇ ਹੋਏ ਸ਼ਾਮਲ-ਸੁੱਖ ਗਿੱਲ,ਬਹਿਰਾਮਕੇ

ਅੱਜ ਕਿਸਾਨਾਂ ਦੇ ਲੱਖਾਂ ਟਰੈਕਟਰ ਕੇਂਦਰ ਦੀ ਹਿੱਕ ਤੇ ਚੜ੍ਹ ਕੇ ਨੱਚੇ
ਧਰਮਕੋਟ 28 ਜਨਵਰੀ ( ਚੰਦੀ )-26 ਜਨਵਰੀ ਦੀ ਟਰੈਕਟਰ ਪ੍ਰੇਡ ਕਰਕੇ ਕਿਸਾਨਾਂ ਨੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ,ਦਿੱਲੀ ਦੀਆਂ ਬਰੂਹਾਂ ਤੇ ਧਰਨੇ ਦੌਰਾਨ ਕੀਤੀ ਗਈ ਟਰੈਕਟਰ ਪ੍ਰੇਡ ਇਤਿਹਾਸਕ ਹੋਣ ਕਰਕੇ ਕਿਸਾਨਾਂ ਨੇ 26 ਜਨਵਰੀ ਤੇ ਪ੍ਰੇਡ ਕਰਨ ਦਾ ਫੈਸਲਾ ਕੀਤਾ ਹੈ,ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਦਿਆਂ ਦੱਸਿਆ ਕੇ ਦਿੱਲੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ, ਤੇ ਉਹਨਾਂ ਨੂੰ ਸ਼ਰਧਾਂਜਲੀ,ਕਿਸਾਨਾਂ ਵੱਲੋਂ ਜਬਰ ਖਿਲਾਫ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਲਗਾਤਾਰ 13 ਮਹੀਨਿਆਂ ਦੀ ਮਿਹਨਤ ਨੂੰ ਸਿਜਦਾ
ਕਰਨ,ਆਪਣੀਆਂ ਹੱਕੀ ਮੰਗਾਂ ਦੀ ਲਗਾਤਾਰ ਚੱਲ ਰਹੀ ਲੜਾਈ ਨੂੰ ਅੱਗੇ ਜਾਰੀ ਰੱਖਦੇ ਹੋਏ ਕਿਸਾਨ ਵੀਰਾਂ ਨੂੰ ਜਗਾਉਣ,ਸਰਕਾਰ ਖਿਲਾਫ ਰੋਸ ਜਾਹਰ ਕਰਨ,ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਲੈਣ,ਸਮੁੱਚੇ ਕਰਜੇ ਤੇ ਲੀਕ ਮਰਵਾਉਣ,ਲਖੀਮਪੁਰ ਖੀਰੀ ਦੇ ਸ਼ਹੀਦਓ ਨੂੰ ਇਨਸਾਫ ਦਵਾਉਣ,58 ਸਾਲ ਦੇ ਕਿਸਾਨਾਂ ਮਰਦ/ਔਰਤ ਦੀ ਦਸ ਹਜਾਰ ਰੁਪੈ ਪੈਂਸ਼ਨ ਲਵਾਉਣ ਵਰਗੀਆਂ ਕਈ ਮੰਗਾਂ ਮਨਵਾਉਣ ਲਈ ਐਸ ਕੇ ਐਮ ਭਾਰਤ ਵੱਲੋਂ ਦੇਸ਼ ਦੇ 500 ਜਿਲਿਆਂ ਵਿੱਚ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ,ਜਿਸ ਵਿੱਚ ਸਾਡੇ ਹਰ ਕਿਸਾਨ ਨੇ ਹਿੱਸਾ ਲਿਆ,ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਜੇ ਅਸੀਂ ਅੱਜ ਵੀ ਆਪਣੀ ਅਵਾਜ ਚੁੱਕਣ ਵਿੱਚ ਅਸਮਰਥ ਰਹੇ ਤਾਂ ਸਾਨੂੰ ਆਉਣ ਵਾਲੇ ਸਮੇਂ ਚ ਕਿਸੇ ਵੀ ਹਾਕਮ ਧਿਰ ਨੇ ਸਿਰ ਚੁੱਕਣ ਨਹੀਂ ਦੇਣਾ,ਜੇ ਅੱਜ ਵੀ ਅਸੀਂ ਆਪਣੇ ਹੱਕਾਂ ਲਈ ਆਪ ਨਾ ਜਾਗੇ ਜਾਂ ਨਾਲ ਦਿਆਂ ਸੁੱਤਿਆਂ ਨੂੰ ਨਾ ਜਗਾਇਆ ਤਾਂ ਸਮਝੋ ਸਾਡੀਆਂ ਜਮੀਰਾਂ ਮਰ ਚੁੱਕੀਆਂ ਨੇ,ਕਿਸਾਨੀ ਤੇ ਹਮਲਾ ਕਰਨ ਵਾਲੇ ਆਏ ਦਿਨ ਸਾਡੇ ਸਿਰ ਚੜ੍ਹ ਚੜ੍ਹ ਕੇ ਨੱਚਦੇ ਨੇ,ਅੱਗੇ ਰਾਜੇਵਾਲ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ ਨੇ ਬੋਲਦਿਆਂ ਕਿਹਾ ਕੇ ਸੁੱਤੀਆਂ ਹੋਈਆ ਸਰਕਾਰਾਂ ਨੂੰ ਜਗਾਉਣ ਦੇ ਲਈ ਜਥੇਬੰਦੀਆਂ ਨੂੰ ਆਏ ਦਿਨ ਕੋਈ ਨਾ ਕੋਈ ਐਕਸ਼ਨ ਕਰਕੇ ਏਕਤਾ ਦਾ ਸਬੂਤ ਦੇਣਾ ਅਤਿ ਜਰੂਰੀ ਹੈ,ਇਸ ਮੋਕੇ ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਸਾਬ ਸਿੰਘ ਦਾਨੇ ਵਾਲਾ,ਹਰਦਿਆਲ ਸਿੰਘ ਸ਼ਾਹਵਾਲਾ,ਸਾਬ ਲੈਨਲਾਟ ਤੋਤਾ ਸਿੰਘ ਵਾਲਾ,ਕਾਰਜ ਸਿੰਘ ਮਸੀਤਾਂ,ਸੂਰਤ ਸਿੰਘ ਬਹਿਰਾਮਕੇ,ਲਖਵਿੰਦਰ ਸਿੰਘ ਜੁਲਕਾ,ਭਿੰਦਰ ਬਾਬਾ ਰਸੂਲਪੁਰ,ਬਿੰਦਰ ਬਾਜੇਕੇ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਦਵਿੰਦਰ ਬਾਜੇਕੇ,ਕਾਰਜ ਸਿੰਘ ਬਾਜੇਕੇ,ਗੁਰਮੀਤ ਸਿੰਘ ਮੂਸੇਵਾਲਾ,ਬਲਦੇਵ ਸਿੰਘ ਮੂਸੇਵਾਲਾ,ਬਲਜੀਤ ਸਿੰਘ ਲਲਿਹਾਂਦੀ,ਲੱਖਾ ਦਾਨੇਵਾਲਾ,ਬਖਸ਼ੀਸ਼ ਸਿੰਘ ਰਾਮਗੜ੍ਹ,ਮੰਨਾ ਬੱਡੂਵਾਲਾ,ਜੀਤ ਬੱਡੂਵਾਲਾ,ਲਾਲਜੀਤ ਭੁੱਲਰ,ਗੋਰਾ ਜੀਂਦੜਾ,ਹਰਮਨ ਸਿੰਘ ਦਾਨੇਵਾਲਾ,ਸਾਬ ਸੈਦੇਸ਼ਾਹ,ਜੋਗਾ ਸੈਦੇ ਸ਼ਾਹ,ਬੋਹੜ ਸਿੰਘ ਦਾਨੇਵਾਲਾ,ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ,ਬਲਜੀਤ ਸਿੰਘ ਜੁਲਕਾ,ਜਗਤਾਰ ਸਿੰਘ ਢੋਲੇਵਾਲਾ ਆਦਿ ਕਿਸਾਨ ਟਰੈਕਟਰ ਮਾਰਚ ਚ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਾ ਅੰਬੇਡਕਰ ਸੁਸਾਇਟੀ ਵੱਲੋਂ 75ਵੇਂ ਗਣਤੰਤਰ ਦਿਵਸ/ਸੰਵਿਧਾਨ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ
Next article*ਟਾਲ ਮਟੋਲ ਦੀ ਆਦਤ*